Punjab ‘ਚ ਕਿਸਾਨ ਅੱਜ ਤੋਂ ਹਟਾਉਣਗੇ ਚਿੱਪ ਵਾਲੇ ਬਿਜਲੀ ਮੀਟਰ
ਚੰਡੀਗੜ੍ਹ, 10 ਦਸੰਬਰ 2025 – ਪੰਜਾਬ (Punjab) ਦੀਆਂ ਕਿਸਾਨ ਯੂਨੀਅਨਾਂ ਲੰਬੇ ਸਮੇਂ ਤੋਂ ਸਮਾਰਟ ਬਿਜਲੀ ਮੀਟਰਾਂ (ਚਿੱਪ ਵਾਲੇ ਬਿਜਲੀ ਮੀਟਰਾਂ) ਦਾ ਵਿਰੋਧ ਕਰ ਰਹੀਆਂਹਨ ਅਤੇ ਕਿਸਾਨ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅੱਜ 10 ਦਸੰਬਰ ਤੋਂ ਉਨ੍ਹਾਂ ਵੱਲੋਂ ਚਿੱਪ ਵਾਲੇ ਬਿਜਲੀ ਮੀਟਰ ਉਤਾਰ ਕੇ ਪੀਐਸਪੀਸੀਐਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦਫਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ।
ਇਹ ਵੀ ਖਬਰ ਸਾਹਮਣੇ ਆਈ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਕੇਐਮਐਮ ਨਾਲ ਜੁੜੇ ਕਿਸਾਨਾਂ ਨੇ ਮੁਹਿੰਮ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਚਿੱਪ-ਅਧਾਰਿਤ ਮੀਟਰ ਹਟਾਉਣੇ ਸ਼ੁਰੂ ਕਰ ਦਿੱਤੇ ਸਨ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਗੌਂਸਗੜ੍ਹ ਖੇਤਰ ਦੇ ਬਹੁਤ ਸਾਰੇ ਲੋਕਾਂ ਨੇ ਕੇਐਮਐਮ ਦੁਆਰਾ ਜਾਰੀ ਕੀਤੇ ਨੰਬਰ ‘ਤੇ ਆਪਣੇ ਮੀਟਰ ਹਟਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਸਾਨ ਚਿੱਪ-ਅਧਾਰਿਤ ਬਿਜਲੀ ਮੀਟਰ ਹਟਾਉਂਦੇ ਹਨ, ਉਹ ਮੀਟਰ ਆਪਣੇ ਨਜ਼ਦੀਕੀ ਦਫਤਰ ਵਿੱਚ ਜਮ੍ਹਾਂ ਕਰਵਾਉਣਗੇ।

ਪਰ ਨਾਲ ਹੀ ਕਿਸਾਨ ਮਜ਼ਦੂਰ ਮੋਰਚਾ (Punjab) ਦੇ ਆਗੂ ਦਿਲਬਾਗ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਹ ਕਿਸੇ ਦੇ ਮੀਟਰ ਜ਼ਬਰਦਸਤੀ ਨਹੀਂ ਹਟਾਉਣਗੇ, ਸਿਰਫ਼ ਉਨ੍ਹਾਂ ਲੋਕਾਂ ਦੇ ਮੀਟਰ ਹਟਾਏ ਜਾਣਗੇ ਜੋ ਉਨ੍ਹਾਂ ਕੋਲ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਤੋਂ ਮੀਟਰ ਹਟਾਏ ਜਾਣਗੇ ਅਤੇ ਉਨ੍ਹਾਂ ਮੀਟਰਾਂ ਨੂੰ ਦਫ਼ਤਰਾਂ ਵਿੱਚ ਜਮ੍ਹਾ ਕਰਵਾਇਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















