<h4><img class="alignnone size-full wp-image-40728" src="https://wishavwarta.in/wp-content/uploads/2019/02/IAF-strikes-Pakistan.jpg" alt="" width="400" height="225" /></h4> <h4>ਨਵੀਂ ਦਿੱਲੀ, 26 ਫਰਵਰੀ – ਬੀਤੇ ਦਿਨੀਂ ਪਾਕਿਸਤਾਨੀ ਅੱਤਵਾਦੀਆਂ ਵਲੋਂ ਕੀਤੇ ਗਏ ਅੱਤਵਾਦੀ ਹਮਲੇ ਦਾ ਅੱਜ ਭਾਰਤ ਨੇ ਬਦਲਾ ਲੈ ਲਿਆ। ਭਾਰਤ ਹਵਾਈ ਸੈਨਾ ਨੇ ਅੱਜ ਪੀ.ਓ.ਕੇ ਵਿਚ ਦਾਖਲ ਹੋ ਕੇ ਮਿਰਾਜ ਲੜਾਕੂ ਜਹਾਜ਼ਾਂ ਰਾਹੀਂ ਅੱਤਵਾਦੀ ਕੈਂਪਾਂ ਉਤੇ ਬੰਬ ਸੁਟੇ, ਜਿਸ ਨਾਲ ਲਗਪਗ 200 ਤੋਂ 300 ਅੱਤਵਾਦੀ ਮਾਰੇ ਗਏ।</h4> <h4>ਭਾਰਤੀ ਵਿਦੇਸ਼ ਸਕੱਤਰ ਨੇ ਦੱਸਿਆ ਕਿ ਜੈਸ਼-ਏ-ਮੁਹੰਮਦ ਦੇ ਕਈ ਚੋਟੀ ਦੇ ਅੱਤਵਾਦੀਆਂ ਨੂੰ ਅੱਜ ਖਤਮ ਕਰ ਦਿੱਤਾ ਗਿਆ, ਜਿਹਨਾਂ ਵਿਚ ਜੈਸ਼-ਏ-ਮੁਹੰਮਦ ਦੇ ਸੀਨੀਅਰ ਕਮਾਂਡਰ ਵੀ ਸ਼ਾਮਿਲ ਹਨ। ਇਸ ਹਮਲੇ ਵਿਚ ਮਸੂਦ ਅਜਹਰ ਦਾ ਭਰਾ ਮੌਲਾਨਾ ਤਲਹਾ ਸੈਫ ਵੀ ਮਾਰਿਆ ਗਿਆ।</h4>