Ind vs SA : ਟੀ-20 ਸੀਰੀਜ਼ ਲਈ ਭਾਰਤੀ ਟੀਮ ਪਹੁੰਚੀ ਕਟਕ
– 9 ਦਸੰਬਰ ਨੂੰ ਹੋਵੇਗਾ ਪਹਿਲਾ ਟੀ-20 ਮੈਚ; ਪੜ੍ਹੋ ਪੂਰੀ ਡਿਟੇਲ
ਨਵੀ ਦਿੱਲੀ, 7 ਦਸੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਦੱਖਣੀ ਅਫਰੀਕਾ (Ind vs SA) ਵਿਚਾਲੇ ਪਹਿਲਾ ਟੀ-20 ਮੈਚ 9 ਦਸੰਬਰ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸ਼ਹਿਰ ਅਤੇ ਸਟੇਡੀਅਮ ਵਿੱਚ ਮੈਚ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ। ਭਾਰਤੀ ਟੀਮ ਐਤਵਾਰ ਨੂੰ ਕਟਕ ਪਹੁੰਚੀ। ਟੀਮਾਂ ਨੂੰ ਚਾਰ ਬੱਸਾਂ ਵਿੱਚ ਭੁਵਨੇਸ਼ਵਰ ਹਵਾਈ ਅੱਡੇ ਤੋਂ ਕਟਕ ਲਿਆਂਦਾ ਗਿਆ। ਖਿਡਾਰੀਆਂ ਨੇ ਲਗਭਗ 45 ਮਿੰਟ ਗਰਾਉਂਡ ‘ਤੇ ਬਿਤਾਏ ਅਤੇ ਫਿਰ ਆਪਣੇ ਹੋਟਲ ਵਾਪਸ ਆ ਗਏ।
ਦੱਸ ਆਈਏ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੀ-20 ਮੈਚ ਮੰਗਲਵਾਰ ਨੂੰ ਕਟਕ ਵਿਖੇ ਖੇਡਿਆ ਜਾਵੇਗਾ। ਦੂਜਾ ਟੀ-20 ਮੈਚ 11 ਦਸੰਬਰ ਨੂੰ ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ, ਜਦੋਂ ਕਿ ਤੀਜਾ ਮੈਚ 14 ਦਸੰਬਰ ਨੂੰ ਧਰਮਸ਼ਾਲਾ ਵਿਖੇ ਖੇਡਿਆ ਜਾਵੇਗਾ। ਚੌਥਾ ਟੀ-20 ਮੈਚ 17 ਦਸੰਬਰ ਨੂੰ ਲਖਨਊ ਵਿੱਚ ਖੇਡਿਆ ਜਾਵੇਗਾ, ਜਦੋਂ ਕਿ ਪੰਜਵਾਂ ਅਤੇ ਆਖਰੀ ਟੀ-20 ਮੈਚ 19 ਦਸੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਸਾਰੇ ਮੈਚ ਸ਼ਾਮ 7 ਵਜੇ ਸ਼ੁਰੂ ਹੋਣਗੇ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ, ਯਾਨੀ ਸ਼ਾਮ 6:30 ਵਜੇ ਹੋਵੇਗਾ।
ਸਟੇਡੀਅਮ ਵਿੱਚ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਭੁਵਨੇਸ਼ਵਰ ਤੋਂ ਕਟਕ ਤੱਕ ਦੇ ਰੂਟ ਚਾਰਟ ਅਤੇ ਟ੍ਰੈਫਿਕ ਯੋਜਨਾ ਦੀ ਵੀ ਪੂਰੀ ਸਮੀਖਿਆ ਕੀਤੀ ਗਈ ਹੈ। ਅਭਿਆਸ ਅਤੇ ਮੈਚ ਦੇ ਦਿਨਾਂ ਦੌਰਾਨ ਖਿਡਾਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























