Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 6 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– ਪੰਜਾਬ ਵਿੱਚ ਅੱਜ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ, ਅਜੇ ਹੋਰ ਵਧੇਗੀ ਠੰਡ
– ਪੰਜਾਬ ਵਿੱਚ ਪਤੀ ਦੀ ਕਾਤਲ ਇੰਸਟਾਗ੍ਰਾਮ ਕੁਈਨ ਨਿੱਕਲੀ: ਸੂਟ ਬ੍ਰਾਂਡ ਕਰਨ ਦੇ ਬਹਾਨੇ ਰੀਲਾਂ ਬਣਾਉਂਦੀ ਸੀ; ਸਹੁਰਿਆਂ ਨੂੰ ਜ਼ਬਰਦਸਤੀ ਕੈਨੇਡਾ ਭੇਜਿਆ ਸੀ
– ਪੰਜਾਬ ਦੇ ਸਕੂਲਾਂ ਵਿੱਚ ਬਣਾਏ ਜਾਣਗੇ ਪੋਸ਼ਣ ਗਾਰਡਨ: ਮਿਡ-ਡੇਅ ਮੀਲ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਪ੍ਰਦਾਨ ਕਰਨ ਦੀ ਯੋਜਨਾ
– PM ਮੋਦੀ ਨੇ ਰੂਸੀ ਫੌਜ ਵਿੱਚ ਸੇਵਾ ਨਿਭਾ ਰਹੇ ਭਾਰਤੀਆਂ ਦਾ ਮੁੱਦਾ ਪੁਤਿਨ ਕੋਲ ਚੁੱਕਿਆ: ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਕੀਤੀ ਮੰਗ
– ਅਨਿਲ ਅੰਬਾਨੀ ਗਰੁੱਪ ਦੀਆਂ ₹1,120 ਕਰੋੜ ਦੀਆਂ ਜਾਇਦਾਦਾਂ ਅਟੈਚ: ਹੁਣ ਤੱਕ ₹10,117 ਕਰੋੜ ਦੀਆਂ ਜਾਇਦਾਦਾਂ ਜ਼ਬਤ; ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ
– SIR ‘ਚ ਡਿਊਟੀ ਕਰ ਰਹੇ ਬੀਐਲਓਜ਼ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ, ਕਿਹਾ ਰਾਜ ਸਰਕਾਰ ਨੂੰ ਇਹ ਯਕੀਨੀ ਬਣਾਏ ਬੀਐਲਓਜ਼ ਵਜੋਂ ਨਿਯੁਕਤ ਕੀਤੇ ਗਏ ਲੋਕ ਡਿਊਟੀਆਂ ਨਿਭਾਉਣ ਲਈ ਫਿੱਟ ਹਨ ਜਾਂ ਨਹੀਂ, ਜੇਕਰ ਕਰਮਚਾਰੀਆਂ ਨੂੰ SIR ਦੇ ਫਰਜ਼ ਨਿਭਾਉਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਰਾਜ ਸਰਕਾਰ ਨੂੰ ਉਨ੍ਹਾਂ ਦੀ ਥਾਂ ਹੋਰ ਕਰਮਚਾਰੀਆਂ ਨੂੰ ਨਿਯੁਕਤ ਕਰੇ
– Ind Vs SA: ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤੀਜਾ ਤੇ ਆਖਰੀ ਵਨਡੇ ਅੱਜ, ਸੀਰੀਜ਼ 1-1 ਨਾਲ ਬਰਾਬਰੀ ‘ਤੇ
– ਪਾਕਿਸਤਾਨੀ ਫੌਜ ਨੇ ਕਿਹਾ ਕਿ ਇਮਰਾਨ ਖਾਨ ਮਾਨਸਿਕ ਤੌਰ ‘ਤੇ ਬਿਮਾਰ, ਗੱਦਾਰਾਂ ਦੀ ਭਾਸ਼ਾ ਬੋਲ ਰਿਹਾ ਅਤੇ ਦੇਸ਼ ਵਿਰੁੱਧ ਸਾਜਿਸ਼ ਰਚ ਰਿਹਾ ਹੈ; ਉਹ ਢਾਈ ਸਾਲਾਂ ਤੋਂ ਜੇਲ੍ਹ ਵਿੱਚ ਹੈ
– ਨੈੱਟਫਲਿਕਸ ਨੇ ਵਾਰਨਰ ਬ੍ਰਦਰਜ਼ ਸਟੂਡੀਓਜ਼ ਨੂੰ ਖਰੀਦਣ ਦਾ ਕੀਤਾ ਐਲਾਨ, ₹6.47 ਲੱਖ ਕਰੋੜ ਦੀ ਡੀਲ, OTT ਪਲੇਟਫਾਰਮ ਦੀ ਸਮੱਗਰੀ ਲਾਇਬ੍ਰੇਰੀ ਦਾ ਵਿਸਤਾਰ ਕਰੇਗੀ
ਹੋਰ (Morning News) ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























