President ਪੁਤਿਨ Dinner ਲਈ ਪਹੁੰਚੇ ਰਾਸ਼ਟਰਪਤੀ ਭਵਨ
– ਰਾਸ਼ਟਰਪਤੀ ਮੁਰਮੂ ਨੇ ਕੀਤਾ ਸਵਾਗਤ
ਨਵੀ ਦਿੱਲੀ, 5 ਦਸੰਬਰ 2025 (ਵਿਸ਼ਵ ਵਾਰਤਾ): ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President) 23ਵੇਂ ਭਾਰਤ-ਰੂਸ ਸੰਮੇਲਨ ਲਈ ਦੋ ਦਿਨਾਂ ਦੇ ਭਾਰਤ ਦੌਰੇ ‘ਤੇ ਹਨ। ਅੱਜ ਭਾਰਤ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦੇ ਸਨਮਾਨ ਵਿੱਚ ਇੱਕ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਰਾਸ਼ਟਰਪਤੀ ਪੁਤਿਨ ਸ਼ਾਮਲ ਹੋਣਗੇ, ਜਿਸ ਤੋਂ ਬਾਅਦ ਉਹ ਆਪਣੇ ਦੇਸ਼ ਲਈ ਰਵਾਨਾ ਹੋਣਗੇ।
ਦੱਸ ਦਈਏ ਕਿ ਕਾਂਗਰਸ ਦਾ ਕਹਿਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਨਮਾਨ ਵਿੱਚ ਰਾਸ਼ਟਰਪਤੀ ਭਵਨ ਵਿਖੇ ਰਾਤ ਦੇ ਖਾਣੇ ‘ਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਪਰ ਕਾਂਗਰਸ ਦੇ ਹੀ ਸਾਂਸਦ ਸ਼ਸ਼ੀ ਥਰੂਰ ਨੂੰ ਬੁਲਾਇਆ ਗਿਆ ਹੈ।
ਇਸ ਸਮਾਗਮ ਵਿੱਚ ਲਗਭਗ 150 ਮਹਿਮਾਨ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਰਾਜਨੀਤੀ, ਕਾਰੋਬਾਰ ਅਤੇ ਕਲਾ ਜਗਤ ਦੇ ਵੱਡੇ ਨਾਮ ਸ਼ਾਮਲ ਹੋਣਗੇ। ਰਾਤ ਦੇ ਖਾਣੇ ਦੌਰਾਨ, ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸੰਗੀਤਕਾਰਾਂ ਦੀ ਟ੍ਰਾਈ-ਸਰਵਿਸਿਜ਼ ਬੈਂਡ, ਭਾਰਤੀ ਅਤੇ ਰੂਸੀ ਧੁਨਾਂ ਵਜਾਏਗਾ, ਜਿਸ ਨਾਲ ਇੱਕ ਖਾਸ ਮਾਹੌਲ ਬਣੇਗਾ। ਇਸ ਸਮੇਂ ਦੌਰਾਨ ਭਾਰਤੀ -ਰੂਸੀ ਪਕਵਾਨ ਪਰੋਸੇ ਜਾਣਗੇ। ਇੱਕ ਵਿਸ਼ੇਸ਼ ਮੀਨੂ ਵੀ ਤਿਆਰ ਕੀਤਾ ਗਿਆ ਹੈ। ਇਸ ਵਿੱਚ ਕਸ਼ਮੀਰੀ ਵਾਜ਼ਵਾਨ ਤੋਂ ਲੈ ਕੇ ਰੂਸੀ ਬੋਰਸ਼ਟ ਸੂਪ ਤੱਕ ਦੋਵਾਂ ਦੇਸ਼ਾਂ ਦੇ ਸੁਆਦਾਂ ਦਾ ਮਿਸ਼ਰਣ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























