Punjab: ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਬਣੇ ਪਿਤਾ: ਇੰਸਟਾਗ੍ਰਾਮ ‘ਤੇ ਫੋਟੋ ਕੀਤੀ ਸਾਂਝੀ
ਚੰਡੀਗੜ੍ਹ, 4 ਦਸੰਬਰ 2025 – ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ (Punjab) ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਦਿਲਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ। ਆਪਣੇ ਨਵਜੰਮੇ ਪੁੱਤਰ ਨਾਲ ਇੱਕ ਫੋਟੋ ਸਾਂਝੀ ਕਰਦਿਆਂ ਢਿੱਲੋਂ ਨੇ ਲਿਖਿਆ, “ਬੱਸ ਹੋਰ ਕੁੱਝ ਨੀ ਕਹਿਣ ਨੂੰ ਤੇ ਰੱਬ ਕੋਲੋਂ ਮੰਗਣ ਨੂੰ।”

ਦਿਲਪ੍ਰੀਤ ਢਿੱਲੋਂ ਨੇ ਬੱਚੇ ਦਾ ਨਾਮ ਨਹੀਂ ਦੱਸਿਆ, ਨਾ ਹੀ ਉਸਨੇ ਇਹ ਦੱਸਿਆ ਕਿ ਬੱਚੇ ਦਾ ਜਨਮ ਕਿੰਨੇ ਦਿਨ ਪਹਿਲਾਂ ਹੋਇਆ ਸੀ। ਦਿਲਪ੍ਰੀਤ ਨੇ ਇੰਸਟਾਗ੍ਰਾਮ ‘ਤੇ ਫੋਟੋ ਅਪਲੋਡ ਕਰਨ ਤੋਂ ਬਾਅਦ, ਪ੍ਰਸ਼ੰਸਕਾਂ ਨੇ ਉਸਨੂੰ ਵਧਾਈ ਦੇ ਰਹੇ ਹਨ।”

ਦਿਲਪ੍ਰੀਤ ਢਿੱਲੋਂ ਨੇ 2018 ਵਿੱਚ ਚੰਡੀਗੜ੍ਹ ਵਿੱਚ ਅੰਬਰ ਧਾਲੀਵਾਲ ਨਾਲ ਵਿਆਹ ਕੀਤਾ ਸੀ। ਉਨ੍ਹਾਂ ਵਿਚਕਾਰ ਵਿਵਾਦ 2020 ਵਿੱਚ ਸਾਹਮਣੇ ਆਇਆ। ਉਸਦੀ ਪਤਨੀ ਨੇ ਉਸ ‘ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ, ਪਰ ਦਿਲਪ੍ਰੀਤ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ। ਇਸ ਤੋਂ ਬਾਅਦ, ਜੋੜੇ ਵਿਚਕਾਰ ਕੋਈ ਹੋਰ ਵਿਵਾਦ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਇਆ। ਤਲਾਕ ਦੀਆਂ ਅਫਵਾਹਾਂ ਵੀ ਸਨ, ਹਾਲਾਂਕਿ ਗਾਇਕ ਨੇ ਕਦੇ ਵੀ ਪਰਿਵਾਰਕ ਮਾਮਲੇ ਨੂੰ ਜਨਤਕ ਨਹੀਂ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























