India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਵਨਡੇ ਜਾਰੀ ; ਦੱਖਣੀ ਅਫਰੀਕਾ ਨੇ ਗਵਾਈ ਤੀਜੀ ਵਿਕਟ
ਮੈਥਿਊ ਬ੍ਰੇਟਜ਼ਕੀ ਅਤੇ ਡੇਵਾਲਡ ਬ੍ਰੇਵਿਸ ਕ੍ਰੀਜ਼ ‘ਤੇ
ਭਾਰਤ ਨੇ ਦਿੱਤਾ ਹੈ 359 ਦੌੜਾਂ ਦਾ ਟੀਚਾ

ਚੰਡੀਗੜ੍ਹ, 3ਦਸੰਬਰ(ਵਿਸ਼ਵ ਵਾਰਤਾ) India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਵਨਡੇ ਮੈਚ ਅੱਜ ਰਾਏਪੁਰ ਵਿੱਚ ਖੇਡਿਆ ਜਾ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਵਿਰਾਟ ਕੋਹਲੀ ਅਤੇ ਰੁਤੁਰਾਜ ਗਾਇਕਵਾੜ ਦੇ ਸੈਂਕੜਿਆਂ ਦੀ ਬਦੌਲਤ, ਭਾਰਤ ਨੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ 359 ਦੌੜਾਂ ਦਾ ਟੀਚਾ ਦਿੱਤਾ ਹੈ।
ਦੱਖਣੀ ਅਫਰੀਕਾ ਨੇ 36 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾ ਲਈਆਂ ਹਨ। ਮੈਥਿਊ ਬ੍ਰੇਟਜ਼ਕੀ ਅਤੇ ਡੇਵਾਲਡ ਬ੍ਰੇਵਿਸ ਕ੍ਰੀਜ਼ ‘ਤੇ ਹਨ। ਇਸ ਤੋਂ ਪਹਿਲਾਂ ਏਡਨ ਮਾਰਕਰਮ 110 ਦੌੜਾਂ ਬਣਾ ਕੇ ਆਊਟ ਗਏ। ਤੇਂਬਾ ਬਾਵੁਮਾ (46 ਦੌੜਾਂ) ਨੂੰ ਪ੍ਰਸਿਧ ਕ੍ਰਿਸ਼ਨਾ ਨੇ ਆਊਟ ਕੀਤਾ, ਜਦੋਂ ਕਿ ਕੁਇੰਟਨ ਡੀ ਕੌਕ (8 ਦੌੜਾਂ) ਨੂੰ ਅਰਸ਼ਦੀਪ ਸਿੰਘ ਨੇ ਆਊਟ ਕੀਤਾ।

ਟੀਮ ਇੰਡੀਆ ਨੇ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 358 ਦੌੜਾਂ ਬਣਾਈਆਂ। ਕਪਤਾਨ ਕੇਐਲ ਰਾਹੁਲ 66 ਅਤੇ ਰਵਿੰਦਰ ਜਡੇਜਾ 24 ਦੌੜਾਂ ‘ਤੇ ਅਜੇਤੂ ਰਹੇ। ਇਸ ਤੋਂ ਪਹਿਲਾਂ, ਵਿਰਾਟ ਕੋਹਲੀ (102 ਦੌੜਾਂ) ਨੇ ਆਪਣੇ ਲਗਾਤਾਰ ਦੂਜੇ ਮੈਚ ਵਿੱਚ ਸੈਂਕੜਾ ਲਗਾਇਆ। ਰੁਤੁਰਾਜ ਗਾਇਕਵਾੜ ਨੇ ਵੀ 105 ਦੌੜਾਂ ਬਣਾਈਆਂ। ਯਸ਼ਸਵੀ ਜੈਸਵਾਲ 22 ਦੌੜਾਂ ਬਣਾ ਕੇ ਅਤੇ ਰੋਹਿਤ ਸ਼ਰਮਾ 14 ਦੌੜਾਂ ਬਣਾ ਕੇ ਆਊਟ ਹੋਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























