ICC ਨੇ ਹਰਸ਼ਿਤ ਰਾਣਾ ਖਿਲਾਫ ਕੀਤੀ ਕਾਰਵਾਈ
– ਇਸ ਗਲਤੀ ਲਈ ਮਿਲੇ ਡੀਮੈਰਿਟ ਅੰਕ
ਨਵੀ ਦਿੱਲੀ, 3 ਦਸੰਬਰ 2025 (ਵਿਸ਼ਵ ਵਾਰਤਾ): ਭਾਰਤੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਮੈਚ ਵਿਚਾਲੇ ਆਈਸੀਸੀ (ICC) ਨੇ ਇੱਕ ਡੀਮੈਰਿਟ ਅੰਕ ਦਿੱਤਾ ਹੈ। ਰਾਣਾ ਵਿਰੁੱਧ ਇਹ ਕਾਰਵਾਈ 30 ਨਵੰਬਰ ਨੂੰ ਹੋਏ ਮੈਚ ਵਿੱਚ ਡੇਵਾਲਡ ਬ੍ਰੇਵਿਸ ਨੂੰ ਆਊਟ ਕਰਨ ਤੋਂ ਬਾਅਦ ਇਸ਼ਾਰਾ ਕਰਨ ਲਈ ਕੀਤੀ ਗਈ। ਰਾਣਾ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੀ ਵਾਲਡ ਬ੍ਰੇਵਿਸ ਦੇ ਆਊਟ ਹੋਣ ਤੋਂ ਬਾਅਦ ਡਰੈਸਿੰਗ ਰੂਮ ਵੱਲ ਇਸ਼ਾਰਾ ਕੀਤਾ ਸੀ, ਜਿਸ ਕਾਰਨ ਆਈਸੀਸੀ ਨੇ ਰਾਣਾ ਵਿਰੁੱਧ ਇਹ ਅਨੁਸ਼ਾਸਨੀ ਕਾਰਵਾਈ ਕਰਕੇ ਉਸਨੂੰ ਫਟਕਾਰ ਲਗਾਈ ਹੈ।
ਆਈਸੀਸੀ ਨੇ ਇਸਨੂੰ ਆਈਸੀਸੀ ਆਚਾਰ ਸੰਹਿਤਾ ਦੀ ਧਾਰਾ 2.5 ਦੀ ਉਲੰਘਣਾ ਮੰਨਿਆ ਅਤੇ ਰਾਣਾ ‘ਤੇ ਲੈਵਲ 1 ਦੇ ਅਪਰਾਧ ਦਾ ਦੋਸ਼ ਲਗਾਇਆ, ਜੋ ਖਿਡਾਰੀਆਂ ਜਾਂ ਅਧਿਕਾਰੀਆਂ ਪ੍ਰਤੀ ਅਣਉਚਿਤ ਭਾਸ਼ਾ ਜਾਂ ਇਸ਼ਾਰਿਆਂ ਦੀ ਵਰਤੋਂ ਨਾਲ ਸਬੰਧਤ ਹੈ। ਲੈਵਲ 1 ਦੀ ਉਲੰਘਣਾ ‘ਤੇ ਚੇਤਾਵਨੀ, ਮੈਚ ਫੀਸ ਦਾ ਵੱਧ ਤੋਂ ਵੱਧ 50% ਜੁਰਮਾਨਾ ਅਤੇ 1-2 ਡੀਮੈਰਿਟ ਅੰਕ ਦੀ ਸਜਾ ਸ਼ਾਮਿਲ ਹਨ।
ਆਈਸੀਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਣਾ ਨੂੰ ਖਿਡਾਰੀਆਂ ਅਤੇ ਖਿਡਾਰੀਆਂ ਦੇ ਸਹਿਯੋਗੀ ਕਰਮਚਾਰੀਆਂ ਨਾਲ ਸਬੰਧਤ ਆਈਸੀਸੀ ਦੇ ਆਚਾਰ ਸੰਹਿਤਾ ਦੀ ਧਾਰਾ 2.5 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਜੋ ਕਿ “ਇੱਕ ਅੰਤਰਰਾਸ਼ਟਰੀ ਮੈਚ ਦੌਰਾਨ ਕਿਸੇ ਬੱਲੇਬਾਜ਼ ਦੇ ਆਊਟ ਹੋਣ ‘ਤੇ ਅਪਮਾਨਜਨਕ ਭਾਸ਼ਾ, ਕਾਰਵਾਈਆਂ ਜਾਂ ਇਸ਼ਾਰਿਆਂ ਦੀ ਵਰਤੋਂ ਕਰਨ ਜਾਂ ਹਮਲਾਵਰ ਪ੍ਰਤੀਕਿਰਿਆ ਨੂੰ ਭੜਕਾਉਣ” ਨਾਲ ਸਬੰਧਤ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























