ਸਿਟੀ ਪੁਲੀਸ ਹਰਕਤ ਵਿਚ ਆਈ, ਕੈਮਰਿਆਂ ਰਾਹੀਂ ਘੋਖ—ਪੜਤਾਲ ਆਰੰਭ
ਮਾਨਸਾ, 23 ਫਰਵਰੀ (ਵਿਸ਼ਵ ਵਾਰਤਾ) – ਸ਼ਨੀਵਾਰ ਦੀ ਸ਼ਾਮ ਸ਼ਹਿਰ ਦੇ ਗਊਸ਼ਾਲਾ ਰੋਡ ਸਥਿਤ ਭਰੇ ਬਾਜ਼ਾਰ *ਚ ਤਿੰਨ ਲੁਟੇਰਿਆਂ ਸਮੇਤ ਇਕ ਔਰਤ ਨੇ ਦੁਕਾਨ ਮਾਲਕ ਔਰਤ ਨੂੰ ਪਿਸਤੌਲ ਦੀ ਨੋਕ *ਤੇ ਬੰਦੀ ਬਣਾਕੇ ਗਹਿਣਿਆਂ ਅਤੇ ਨਗਦੀ ਦੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ। ਦੇਰ ਰਾਤ ਤੱਕ ਪੁਲੀਸ ਦੇ ਹੱਥ ਇਸ ਘਟਨਾ ਦਾ ਕੋਈ ਸੁਰਾਗ ਨਹੀਂ ਲੱਗਿਆ ਸੀ। ਦੁਕਾਨ ਮਾਲਕ ਔਰਤ ਮੁਤਾਬਿਕ ਇਸ ਘਟਨਾ ਨੂੰ ਅੰਜਾਮ ਦੇਣ ਲਈ ਪਹਿਲਾਂ ਕੁੱਝ ਨੌਜਵਾਨਾਂ ਨੇ ਦੁਕਾਨ ਵਿਚ ਆਕੇ ਰੇਕੀ ਕੀਤੀ ਸੀ ਤੇ ਬਾਅਦ ਵਿਚ ਇਕ ਔਰਤ ਨੂੰ ਗਾਹਕ ਬਣਾਕੇ ਭੇਜਣ ਤੋਂ ਬਾਅਦ, ਉਥੋਂ ਉਕਤ ਸਾਮਾਨ ਲੁੱਟ ਲਿਆ।
ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਨੇ ਘਟਨਾ ਸਥਾਨ ਦਾ ਜ਼ਾਇਜ਼ਾ ਲੈਣ ਤੋਂ ਬਾਅਦ ਲੁਟੇਰਿਆਂ ਦੀ ਤਲਾਸ਼ *ਤੇ ਘਟਨਾ ਦੇ ਤੱਥਾਂ *ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈਕੇ ਸ਼ਹਿਰ ਵਿਚ ਸਹਿਮ ਪਾਇਆ ਜਾ ਰਿਹਾ ਹੈ। ਭਰੇ ਬਾਜ਼ਾਰ ਅੰਦਰ ਦੁਕਾਨ ਤੋਂ ਕੀਤੀ ਲੱੁਟ ਨੂੰ ਲੈਕੇ ਕੋਈ ਸੁਰੱਖਿਆ ਆਦਿ ਨਾ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਪੁਲੀਸ ਦਾ ਦਾਅਵਾ ਹੈ ਕਿ ਛੇਤੀ ਹੀ ਲੁਟੇਰਿਆਂ ਨੂੰ ਲੱਭ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਮਾਨਸਾ ਦੇ ਗਊਸ਼ਾਲਾ ਰੋਡ *ਤੇ ਸੇਠੀ ਹੈਰੀਟੋੇਜ਼ ਗਾਰਮੈਂਟਸ ਦੀ ਦੁਕਾਨ ਤੇ ਮਾਲਕ ਔਰਤ ਜਸਵਿੰਦਰ ਕੌਰ ਮੌਜੂਦ ਸੀ। ਉਨ੍ਹਾਂ ਦੇ ਪਤੀ ਕਿਸੇ ਕੰਮ ਦੇ ਸਿਲਸਿਲੇ ਵਿਚ ਬਾਹਰ ਗਏ ਹੋਏ ਸਨ। ਜਸਵਿੰਦਰ ਕੌਰ ਨੇ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਨੌਜਵਾਨ ਦੁਕਾਨ *ਤੇ ਆਏ ਅਤੇ ਕੁੱਝ ਸਮਾਨ ਬਾਰੇ ਪੁੱਛਗਿੱਛ ਕਰਕੇ ਚਲੇ ਗਏ। ਬਾਅਦ ਵਿਚ ਇਕ ਵਿਆਹੁਤਾ ਔਰਤ ਦੁਕਾਨ ਅੰਦਰ ਆਈ ਤੇ ਉਸਨੇ ਉਨ੍ਹਾਂ ਤੋਂ ਲੈਸਾਂ ਆਦਿ ਦੀ ਮੰਗ ਕੀਤੀ। ਦੁਕਾਨ ਮਾਲਕ ਔਰਤ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਉਸਨੂੰ ਉਕਤ ਸਾਮਾਨ ਨਾ ਹੋਣ ਦੀ ਗੱਲ ਕਹੀ, ਪਰ ਬਾਅਦ ਵਿਚ ਦੁਕਾਨ *ਚ ਆਈ ਔਰਤ ਉਥੇ ਪਈਆਂ ਲੈਸਾਂ ਦੇਣ ਦੀ ਗੱਲ ਕਹਿਣ ਲੱਗੀ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਔਰਤ ਨੂੰ ਸਮਾਨ ਦਿਖਾਉਣਾ ਸ਼ੁਰੂ ਕੀਤਾ ਤਾਂ ਉਸ ਦੌਰਾਨ ਪਹਿਲਾਂ ਆਏ ਨੌਜਵਾਨ ਦੁਕਾਨ ਵਿਚ ਦਖਲ ਹੋਏ। ਉਨ੍ਹਾਂ ਨੂੰ ਦੇਖਕੇ ਉਨ੍ਹਾਂ ਨੂµ ਕੁੱਝ ਸ਼ੱਕ ਹੋਇਆ, ਜਿਸ ਤੋਂ ਬਾਅਦ ਨੌਜਵਾਨਾਂ ਨੇ ਉਨ੍ਹਾਂ *ਤੇ ਪਿਸਤੌਲ ਤਾਣ ਲਈ ਤੇ ਮੂੰਹ, ਲੱਤਾਂ, ਬਾਹਾਂ *ਤੇ ਟੇਪ ਲਾਕੇ ਉਸਨੂੰ ਬੰਦੀ ਬਣਾ ਲਿਆ।
ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂµ ਬੰਦੀ ਬਣਾਉਣ ਤੌਂ ਬਾਅਦ ਨੌਜਵਾਨ ਨੇ ਕੈਸ਼ ਬਾਰੇ ਪੱੁਛਿਆ। ਇਸ ਦੌਰਾਨ ਉਹ ਅਲਮਾਰੀ ਵਿਚ ਪਿਆ ਕਰੀਬ 14 ਤੋਲੇ ਸੋਨਾ, ਨਗਦੀ ਤੇ ਹੋਰ ਸਮਾਨ ਚੱੁਕ ਲਿਆ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਸਮਾਨ ਉਨ੍ਹਾਂ ਨੇ ਵਿਆਹ ਲਈ ਰੱਖਿਆ ਸੀ, ਜਿਸ ਨੂµ ਲੁਟੇਰੇ ਨੌਜਵਾਨ ਲੁੱਟਕੇ ਫਰਾਰ ਹੋ ਗਏ। ਇਸ ਲੱੁਟ ਨੂੰ ਲੈਕੇ ਜਸਵਿੰਦਰ ਕੌਰ ਸਦਮੇ ਵਿਚ ਹੈ। ਘਟਨਾ ਦਾ ਨੇੜਲੇ ਦੁਕਾਨਦਾਰਾਂ ਨੂµ ਵੀ ਬਾਅਦ ਵਿਚ ਪਤਾ ਲੱਗਿਆ।
ਥਾਣਾ ਸਿਟੀ—1 ਦੇ ਮੁਖੀ ਅਮਨਦੀਪ ਸਿੰਘ ਪੁਲੀਸ ਪਾਰਟੀ ਸਮੇਤ ਉਥੇ ਪੁੱਜੇ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਸ ਘਟਨਾ ਨੂੰ ਲੈਕੇ ਆਪਣੀ ਪੜਤਾਲ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦਾ ਜ਼ਾਇਜ਼ਾ ਲੈਕੇ ਲੁੱਟੇ ਸਮਾਨ, ਉਥੇ ਦੇ ਹਾਲਾਤ ਆਦਿ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੱੁਟੇ ਗਏ ਸਮਾਨ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ।
ਫੋਟੋ ਕੈਪਸ਼ਨ: ਦੁਕਾਨ ਮਾਲਕ ਜਸਵਿੰਦਰ ਕੌਰ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ।