National: ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ
ਨਵੀਂ ਦਿੱਲੀ, 3 ਦਸੰਬਰ 2025 (ਵਿਸ਼ਵ ਵਾਰਤਾ) – ਬੁੱਧਵਾਰ ਨੂੰ ਰੁਪਏ (National) ਵਿੱਚ ਗਿਰਾਵਟ ਨੇ ਇੱਕ ਨਵਾਂ ਰਿਕਾਰਡ ਪੱਧਰ ਛੂਹਿਆ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਡਿੱਗ ਕੇ 90.05 ਦੇ ਰਿਕਾਰਡ ਹੇਠਲੇ ਪੱਧਰ ‘ਤੇ ਆ ਗਿਆ। ਦੱਸ ਦਈਏ ਕਿ ਮੰਗਲਵਾਰ ਨੂੰ ਇਹ 89.96 ‘ਤੇ ਬੰਦ ਹੋਇਆ ਸੀ।

ਰੁਪਏ ਦੇ ਡਿੱਗਣ ਦਾ ਮਤਲਬ ਹੈ ਕਿ ਭਾਰਤ ਨੂੰ ਦਰਾਮਦ ਹੋਰ ਮਹਿੰਗੀ ਹੁੰਦੀ ਜਾ ਰਹੀ ਹੈ, ਅਤੇ ਵਿਦੇਸ਼ ਯਾਤਰਾ ਅਤੇ ਪੜ੍ਹਾਈ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ‘ਚ 1 ਜਨਵਰੀ ਨੂੰ ਡਾਲਰ ਦੇ ਮੁਕਾਬਲੇ ਰੁਪਿਆ 85.70 ਦੇ ਪੱਧਰ ‘ਤੇ ਸੀ, ਜੋ ਹੁਣ ਸਾਲ ਦੇ ਆਖਰੀ ਮਹੀਨੇ ‘ਚ 90.05 ਰੁਪਏ ਦੇ ਪੱਧਰ ‘ਤੇ ਪਹੁੰਚ ਗਿਆ ਹੈ, ਜਦੋਂ ਕਿ ਸੀ ਸਾਲ ਦੇ ਅਜੇ ਵੀ 3 ਹਫ਼ਤਿਆਂ ਤੋਂ ਵੱਧ ਦਿਨ ਬਾਕੀ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























