Punjab : ਫਿਰੋਜ਼ਪੁਰ ‘ਚ ਬਾਈਕ ਸਵਾਰਾਂ ਨੇ ਯਾਤਰੀਆਂ ਨਾਲ ਭਰੀ ਬੱਸ ‘ਤੇ ਕੀਤੀ ਫਾਇਰਿੰਗ
– ਕੰਡਕਟਰ ਜ਼ਖਮੀ
ਫਿਰੋਜ਼ਪੁਰ, 2 ਦਸੰਬਰ 2025 (ਵਿਸ਼ਵ ਵਾਰਤਾ): ਫਿਰੋਜ਼ਪੁਰ ‘ਚ ਬਾਈਕ ਸਵਾਰ ਨੌਜਵਾਨਾਂ ਵੱਲੋਂ ਇੱਕ ਬੱਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਬੱਸ ਫਿਰੋਜ਼ਪੁਰ ਤੋਂ ਗੰਗਾਨਗਰ ਜਾ ਰਹੀ ਸੀ। ਇਸ ਘਟਨਾ ਵਿੱਚ ਬੱਸ ਦਾ ਕੰਡਕਟਰ ਜ਼ਖਮੀ ਹੋ ਗਿਆ। ਕੰਡਕਟਰ ਨੂੰ ਗੋਲੀਆਂ ਦੇ ਛਰੇ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ।

ਕੰਡਕਟਰ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨ ਪਿੱਛੇ ਤੋਂ ਆਏ ਅਤੇ ਚੱਲਦੀ ਬੱਸ ‘ਤੇ ਦੋ ਗੋਲੀਆਂ ਚਲਾਈਆਂ, ਪਹਿਲਾਂ ਅੱਗੇ ਤੋਂ ਅਤੇ ਫਿਰ ਸਾਈਡ ਤੋਂ। ਜਦੋਂ ਗੋਲੀਬਾਰੀ ਹੋਈ ਤਾਂ ਬੱਸ ਵਿੱਚ ਲਗਭਗ 25 ਯਾਤਰੀ ਸਵਾਰ ਸਨ। ਮਮਦੋਟ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























