ਕਰਜ਼ੇ ਬਦਲੇ ਲਏ ਗਏ ਚੈੱਕ ਉਨ੍ਹਾਂ ਨੂੰ ਵਾਪਸ ਕਰ ਦੇਵੇਗਾ
ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਸ ਨੂੰ ਮੁੱਖ ਰੱਖਦਿਆਂ ਬੈਂਕ 10 ਲੱਖ ਰੁਪਏ ਤੱਕ ਦੇ ਕਰਜ਼ਦਾਰ ਛੋਟੇ ਕਿਸਾਨਾਂ ਦੇ ਕਰਜ਼ੇ ਬਦਲੇ ਲਏ ਗਏ ਚੈੱਕ ਉਨ੍ਹਾਂ ਨੂੰ ਵਾਪਸ ਕਰ ਦੇਵੇਗਾ। ਕਿਸਾਨਾਂ ਵਲੋਂ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਪੀ. ਐੱਨ. ਬੀ. ਬੈਂਕ ਬਾਹਰ ਦਿੱਤੇ ਧਰਨੇ ਸਬੰਧੀ ਹਾਈਕੋਰਟ ‘ਚ ਵਿਚਾਰਧੀਨ ਮਾਮਲੇ ‘ਚ ਬੈਂਕ ਦੇ ਵਕੀਲ ਐੱਨ. ਸੀ. ਸਾਹਨੀ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ। ਬੈਂਕ ਨੇ ਕਿਸਾਨਾਂ ਨੂੰ ਚੈੱਕ ਵਾਪਸ ਕਰਨ ਅਤੇ ਐਡਵਾਈਜ਼ਰੀ ਜਾਰੀ ਕਰਨ ਲਈ ਇਕ ਹਫਤੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਬੈਂਕ ਦੇ ਹਵਾਲੇ ਨਾਲ ਸੀਮਾਂਤ ਕਿਸਾਨਾਂ ਤੋਂ ਕਰਜ਼ਾ ਵਸੂਲੀ ਲਈ ਦਬਾਅ ਨਾ ਪਾਉਣ ਦਾ ਐਲਾਨ ਕੀਤਾ ਹੈ।