ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰ ਸੀਨੀਅਰ ਕਾਂਗਰਸੀ ਨੇਤਾ ਅਤੇ ਸਮਾਜ ਸੇਵਕ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਬਾਦਲ ਦੇ ਕੱਲ੍ਹ ਪੱਤਰਕਾਰ ਸੰਮੇਲਨ ਵਿੱਚ ਬੁਖਲਾਹਟ ਗ੍ਰਿਫਤਾਰੀ ਦੀ ਗੱਲ ਕਰਨ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਾਦਲ ਪਰਿਵਾਰ ਨੂੰ ਆਪਣੇ ਕੀਤੇ ਹੋਏ ਪਾਪਾਂ ਦਾ ਡਰ ਸਤਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਉਹ ਹੁਣ ਬਚ ਨਹੀਂ ਸਕਦੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਉਹਨਾਂ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਘੋਖ ਕਰਨ ਲਈ ਪਹੁੰਚ ਨੇੜੇ ਪਹੁੰਚ ਗਈ ਹੈ ਉਹਨਾਂ ਦੇ ਚਹੇਤੇ ਅਫਸਰਾਂ ਨੂੰ ਤਲਬ ਕਰਕੇ ਬਾਦਲ ਦਾ ਝੂਠ ਫੜਿਆ ਜਾਣ ਵਾਲਾ ਹੈ ।ਬਾਦਲਕਿਆਂ ਨੇ ਪੰਜਾਬ ਵਿਧਾਨ ਸਭਾ ਵਿੱਚ ਵੀ ਡਰਾਮਾ ਰਚਿਆ ਅਤੇ ਬਾਹਰ ਵੀ ਤਾਂ ਜੋ ਸਿੱਖ ਕੌਮ ਨੂੰ ਮੂਰਖ ਬਣਾ ਸਕਣ ਪਰ ਕੌਮ ਬਾਦਲਕਿਆਂ ਦੀ ਸ਼ਕਲ ਦੇਖ ਕੇ ਰਾਜ਼ੀ ਨਹੀਂ ਹੈ ਇਹਨਾਂ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਨੂੰ ਸਬਕ ਸਿਖਾਉਣ ਲਈ ਤਿਆਰ ਹੈ ਅਤੇ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਦੇਖਣ ਲਈ ਵੀ ਕਾਹਲੀ ਹੈ ਕਿਉਂਕਿ ਸਿੱਖ ਭਾਈਚਾਰੇ ਨੇ ਬਾਦਲ ਪਰਿਵਾਰ ਨੂੰ ਬਰਗਾੜੀ ਬਹਿਬਲ ਕਲਾਂ ਘਟਨਾਵਾਂ ਲਈ ਦੋਸ਼ੀ ਕਰਾਰ ਦਿੱਤਾ ਹੋਇਆ ਹੈ ਕੌਮ ਦੀਆਂ ਨਜ਼ਰਾਂ ਵਿੱਚ ਬਾਦਲ ਡਿੱਗ ਚੁੱਕਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਪੂਰੀ ਬੁਖਲਾਹਟ ਵਿੱਚ ਸੀ ਉਸ ਦੀ ਨੀਂਦ ਉਡਾ ਦਿੱਤੀ ਹੈ ਉਸ ਦੇ ਕੀਤੇ ਪਾਪਾਂ ਦੇ ਖੁਦ ਦੇ ਕੀਤੇ ਅਹਿਸਾਸ ਨੇ ਹੁਣ ਬਾਦਲ ਪਰਿਵਾਰ ਦੀ ਇੱਜਤ ਉਹਨਾਂ ਦੀ ਬੇਈਮਾਨੀ ਨੇ ਬੇਇਜ਼ਤੀ ਵਿੱਚ ਬਦਲ ਹੀ ਦਿੱਤੀ ਹੈ ਇਹ ਅਖਾਣ ਸੱਚ ਹੋ ਚੁੱਕਿਆ ਹੈ “ਦੇਰ ਆਇਦ ਦਰੁਸਤ ਆਇਦ” । ਬਾਦਲ ਮਜੀਠੀਆ ਪਰਿਵਾਰ ਪਰਦਾਫਾਸ਼ ਹੋਣ ਕਰਕੇ ਡਰ ਨੇ ਭਜਾਏ ਹਨ ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...