Australia PM Wedding : 62 ਸਾਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਰਵਾਇਆ ਵਿਆਹ
– ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਆਸਟ੍ਰੇਲੀਆ, 29 ਨਵੰਬਰ 2025 (ਗੁਰਪੁਨੀਤ ਸਿੰਘ ਸਿੱਧੂ): 62 ਸਾਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਆਪਣੀ ਸਾਥੀ, ਜੋਡੀ ਹੇਡਨ (46) ਨਾਲ ਵਿਆਹ ਕਰਵਾਇਆ ਹੈ। ਅਲਬਾਨੀਜ਼ ਨੇ ਕੈਨਬਰਾ ਦੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ 46 ਸਾਲਾ ਜੋਡੀ ਹੇਡਨ ਨਾਲ ਵਿਆਹ ਕੀਤਾ। ਵਿਆਹ ਨੂੰ ਬਹੁਤ ਗੁਪਤ ਰੱਖਿਆ ਗਿਆ ਸੀ, ਜਿਸ ਵਿੱਚ ਸਿਰਫ਼ ਕੁਝ ਨਜ਼ਦੀਕੀ ਪਰਿਵਾਰ ਅਤੇ ਦੋਸਤ ਹੀ ਸ਼ਾਮਲ ਹੋਏ ਸਨ, ਇਸ ਵਿਆਹ ਸਮਾਗਮ ‘ਚ ਅਲਬਾਨੀਜ਼ ਦਾ ਪੁੱਤਰ ਨਾਥਨ ਅਤੇ ਹੇਡਨ ਦੇ ਮਾਤਾ-ਪਿਤਾ, ਬਿਲ ਅਤੇ ਪੌਲੀਨ ਸ਼ਾਮਲ ਸਨ।

ਵਿਆਹ ਤੋਂ ਬਾਅਦ, ਜੋੜੇ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ “ਅਸੀਂ ਆਪਣੇ ਨਜ਼ਦੀਕੀ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਆਪਣੇ ਪਿਆਰ ਅਤੇ ਆਪਣੇ ਭਵਿੱਖ ਨੂੰ ਇਕੱਠੇ ਬਿਤਾਉਣ ਦੀ ਵਚਨਬੱਧਤਾ ਨੂੰ ਸਾਂਝਾ ਕਰਦੇ ਹੋਏ ਬਹੁਤ ਖੁਸ਼ ਹਾਂ।” ਸਮਾਰੋਹ ਤੋਂ ਬਾਅਦ ਦ ਲਾਜ ਵਿਖੇ ਇੱਕ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਹੁਦੇ ‘ਤੇ ਰਹਿੰਦੇ ਹੋਏ ਵਿਆਹ ਕਰਵਾਉਣ ਵਾਲੇ ਪਹਿਲੇ ਆਸਟ੍ਰੇਲੀਆਈ ਨੇਤਾ ਬਣ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























