Punjab: ਗਾਇਕ ਰਣਜੀਤ ਬਾਵਾ ਨੇ 5 ਸਾਲ ਪੁਰਾਣੇ ਗਾਣੇ ਦੇ ਵਿਵਾਦ ‘ਤੇ ਤੋੜੀ ਚੁੱਪ, ਪੜ੍ਹੋ ਕੀ ਕਿਹਾ ?
ਚੰਡੀਗੜ੍ਹ, 29 ਨਵੰਬਰ 2025 (ਵਿਸ਼ਵ ਵਾਰਤਾ) – ਪੰਜਾਬੀ (Punjab) ਗਾਇਕ ਰਣਜੀਤ ਬਾਵਾ ਨੇ ਆਪਣੇ 5 ਸਾਲ ਪੁਰਾਣੇ ਗਾਣੇ ਦੇ ਵਿਵਾਦ ਬਾਰੇ ਆਲੋਚਕਾਂ ਨੂੰ ਜਵਾਬ ਦਿੱਤਾ ਹੈ। ਬਾਵਾ ਨੇ ਕਿਹਾ ਕਿ ਉਸਨੇ ਪੰਜ ਸਾਲ ਪਹਿਲਾਂ ਆਪਣੇ ਚੈਨਲ ਤੋਂ “ਕਸੂਰ” ਗਾਣਾ ਡਿਲੀਟ ਕਰ ਦਿੱਤਾ ਸੀ। ਕੁਝ ਲੋਕ ਮੇਰੇ ਸ਼ੋਅ ਨੂੰ ਰੱਦ ਕਰਵਾਉਣ ਲਈ ਇਸ ਵਿਵਾਦ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਨ। ਅਜਿਹੇ ਲੋਕ ਖੋਖਲੀ ਪ੍ਰਸਿੱਧੀ ਅਤੇ ਟੀਆਰਪੀ ਦੀ ਭਾਲ ਕਰ ਰਹੇ ਹਨ।

ਬਾਵਾ ਨੇ ਕਿਹਾ ਕੇ ਮੈਨੂੰ ਸਾਰੇ ਧਰਮ ਪਿਆਰੇ ਹਨ। ਮੈਂ ਕਦੇ ਵੀ ਕਿਸੇ ਧਰਮ ਦਾ ਮਜ਼ਾਕ ਨਹੀਂ ਉਡਾਇਆ ਅਤੇ ਨਾ ਹੀ ਕਦੇ ਕਰਾਂਗਾ। ਗਾਣੇ ਨਾਲ ਹੋਏ ਵਿਵਾਦ ਤੋਂ ਬਾਅਦ, ਮੈਂ ਕਦੇ ਇਸਨੂੰ ਨਹੀਂ ਗਾਇਆ। ਇਸ ਦੀ ਬਜਾਏ, ਜਿਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਰਚੇ ਕਰਵਾਏ ਸਨ, ਉਹ ਇਸਨੂੰ ਆਪਣੇ ਪੰਨਿਆਂ ‘ਤੇ ਸਾਂਝਾ ਕਰਕੇ ਇਸਦਾ ਪ੍ਰਚਾਰ ਕਰ ਰਹੇ ਹਨ।
ਇਹ ਧਿਆਨ ਦੇਣ ਯੋਗ ਹੈ ਕਿ ਰਣਜੀਤ ਬਾਵਾ ਦੇ ਗਾਣਾ “ਕਸੂਰ” ‘ਤੇ ਪੰਜ ਸਾਲ ਪਹਿਲਾਂ ਵਿਵਾਦ ਖੜ੍ਹਾ ਹੋਇਆ ਸੀ। ਵਿਸ਼ਵ ਹਿੰਦੂ ਪ੍ਰੀਸ਼ਦ (Punjab) ਨੇ ਦੋਸ਼ ਲਗਾਇਆ ਸੀ ਕਿ ਇਸ ਵਿੱਚ ਹਿੰਦੂ ਧਰਮ ਬਾਰੇ ਟਿੱਪਣੀਆਂ ਸਨ, ਜਿਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਮਾਮਲੇ ਸਬੰਧੀ ਜਲੰਧਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























