
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਸੂਬਾ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰ ਸੀਨੀਅਰ ਕਾਂਗਰਸੀ ਨੇਤਾ ਅਤੇ ਸਮਾਜ ਸੇਵਕ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਸੂਬਿਆਂ ਵਿੱਚ ਲੋਕ ਸਭਾ ਚੋਣਾਂ ਲਈ ਮੱਤਦਾਨ ਇੱਕ ਹੀ ਤਾਰੀਖ ਨੂੰ ਕਰਵਾਇਆ ਜਾਵੇ ਤਾਂ ਜੋ ਪਿਛਲੀ 2014 ਦੀਆਂ ਲੋਕ ਸਭਾ ਚੋਣਾਂ ਵਾਂਗ ਬਾਦਲ ਪਰਿਵਾਰ ਅਤੇ ਚੌਟਾਲਾ ਪਰਿਵਾਰ ਹਰਿਆਣਾ ਦੀਆਂ ਵੋਟਾਂ ਜਾਅਲੀ ਤਰੀਕੇ ਨਾਲ਼ ਪੰਜਾਬ ਵਿੱਚ ਬਠਿੰਡਾ ਲੋਕ ਸਭਾ ਹਲਕੇ ਵਿੱਚ ਨਾ ਪੁਆ ਸਕੇ ਅਤੇ ਬਾਦਲ ਪਰਿਵਾਰ ਪੰਜਾਬ ਦੀਆਂ ਜਾਅਲੀ ਵੋਟਾਂ ਹਰਿਆਣਾ ਵਿੱਚ ਚੌਟਾਲਾ ਪਰਿਵਾਰ ਨੂੰ ਨਾ ਪੁਆ ਸਕੇ ।ਬਡਹੇੜੀ ਨੇ ਆਖਿਆ ਕਿ ਪਿਛਲੀਆਂ ਚੋਣਾਂ ਸਮੇਂ ਬਾਦਲ ਪਰਿਵਾਰ ਨੇ ਹਰਿਆਣਾ ਦੀਆਂ ਜਾਅਲੀ ਵੋਟਾਂ ਚੌਟਾਲਾ ਪਰਿਵਾਰ ਦੀ ਮੱਦਦ ਨਾਲ ਬਠਿੰਡਾ ਲੋਕ ਸਭਾ ਹਲਕੇ ਵਿੱਚ ਭੁਗਤਾਈਆਂ ਸਨ। ਬਾਦਲ ਪਰਿਵਾਰ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਹਿੱਲ ਗਈਆਂ ਹਨ ਇਸੇ ਤਰ੍ਹਾਂ ਚੌਟਾਲਾ ਪਰਿਵਾਰ ਦੀ ਵੀ ਹਾਲਤ ਪਤਲੀ ਹੋ ਚੁੱਕੀ ਹੈ ਭਾਰਤੀ ਚੋਣ ਕਮਿਸ਼ਨ ਨੂੰ ਇਸ ਬਾਰੇ ਗਿਆਨ ਹੋਣਾ ਅਤੇ ਕਰਵਾਉਣਾ ਜਰੂਰੀ ਹੈ ਮੋਦੀ ਬਾਦਲਕਿਆਂ ਨੂੰ ਬਚਾਉਣ ਲਈ ਮੱਦਦ ਨਾ ਕਰਨ ਅਤੇ ਸਿੱਖ ਕੌਮ ਦੀ ਨਰਾਜ਼ਗੀ ਮੁੱਲ ਨਾ ਲੈਣ ਕਿਉਂਕਿ ਬਾਦਲ ਪਰਿਵਾਰ ਅਤੇ ਚੌਟਾਲਾ ਪਰਿਵਾਰ ਕਿਸੇ ਦੇ ਸਕੇ ਨਹੀਂ ਹਨ ਦੋਵੇਂ ਇੱਕ ਨੰਬਰ ਦੇ ਝੂਠ ਦੇ ਵਪਾਰ ਹਨ ਅਤੇ ਮੌਕਾਪ੍ਰਸਤ ਸਿਆਸਤ ਕਰਦੇ ਹਨ।























