ਮਾਨਸਾ ਪੁਲੀਸ ਵਲੋਂ 100 ਪੇਟੀਆਂ ਹਰਿਆਣਾ ਦੀ ਸ਼ਰਾਬ ਬਰਾਮਦ

46
Advertisement


ਪੁਲੀਸ ਵੱਲੋਂ 99 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 1870 ਨਸ਼ੀਲੇ ਟੀਕਿਆਂ ਸਮੇਤ 2 ਗਿ®ਫ਼ਤਾਰ

ਮਾਨਸਾ, 21 ਫਰਵਰੀ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ 100 ਪੇਟੀ (1200 ਬੋਤਲਾਂ) ਹਰਿਆਣਾ ਦੀ ਦੇਸੀ ਸ਼ਹਿਨਾਈ ਸ਼ਰਾਬ ਫੜਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਸ਼ਰਾਬ ਨੂੰ ਹਰਿਆਣਾ *ਚੋਂ ਸਸਤੀ ਖਰੀਦਕੇ ਮਾਲਵਾ ਦੇ ਇਸ ਖੇਤਰ ਵਿਚ ਮਹਿੰਗੀ ਲਿਆਕੇ ਵੇਚਣ ਦੇ ਇਰਾਦੇ ਨਾਲ ਲਿਆਂਦਾ ਗਿਆ ਸੀ। ਮਾਨਸਾ ਪੁਲੀਸ ਵੱਲੋਂ ਅੱਜ ਤੱਕ ਇਕੋ ਦਿਨ ਫੜੀ ਗਈ ਇਹ ਸਭ ਤੋਂ ਵੱਡੀ ਖੇਪ ਦੱਸੀ ਜਾਂਦੀ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੁਲਨੀਤ ਸਿੰਘ ਖੁਰਾਨਾ ਨੇ ਜਾਰੀ ਕੀਤੇ ਪ੍ਰੈਸ ਨੋਟ ਵਿਚ ਦੱਸਿਆ ਕਿ ਇਸ ਸ਼ਰਾਬ ਨੂੰ ਇਨੋਵਾ ਕਾਰ ਨੰ: ਐਚ.ਆਰ.21 ਜੇ 6911 ਰਾਹੀਂ ਕਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੂਸਾ ਅਲੀ ਫਤਿਆਬਾਦ (ਹਰਿਆਣਾ) ਪਾਸੋਂ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਇਸ ਵਿਅਕਤੀ ਖਿਲਾਫ ਐਕਸਾਈਜ ਐਕਟ ਪੁਲੀਸ ਸਟੇਸ਼ਨ ਬੁਢਲਾਡਾ ਵਿਖੇ ਦਰਜ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਵੀ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਮਾਰੂਤੀ ਜੈਨ ਕਾਰ (ਨੰਬਰ: ਡੀ.ਐਲ 6 ਸੀਡੀ 5017) ਵਿਚੋਂ 99 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 1870 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਸੂਰਵਾਰ ਪਲਵਿµਦਰ ਰਾਮ ਉਰਫ਼ ਟੋਨੀ, ਬਲਵਿਦਰ ਰਾਮ ਅਤੇ ਦੱਮਨ ਰਾਮ ਵਾਸੀ ਆਹਲੂਪੁਰ ਖਿਲਾਫ਼ ਮੁਕੱਦਮਾ ਨµਬਰ 34, ਮਿਤੀ 20—02—2019, 22,25/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਰਦੂਲਗੜ੍ਹ ਵਿਖੇ ਦਰਜ ਕਰਕੇ ਕਾਰ ਨੂµ ਕਬਜੇ ਵਿਚ ਲੈ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਸੂਰਵਾਰ ਪਲਵਿੰਦਰ ਰਾਮ ਅਤੇ ਦੱਮਨ ਰਾਮ ਨੂµ ਮੌਕੇ *ਤੇ ਕਾਬੂ ਕਰ ਲਿਆ ਗਿਆ, ਜਦੋਂ ਕਿ ਤੀਜਾ ਦੋਸ਼ੀ ਬਲਵਿµਦਰ ਰਾਮ ਭੱਜਣ ਵਿਚ ਕਾਮਯਾਬ ਹੋ ਗਿਆ, ਜਿਸ ਨੂµ ਜਲਦ ਹੀ ਤਲਾਸ਼ ਕਰਕੇ ਗਿ®ਫ਼ਤਾਰ ਕੀਤਾ ਜਾਵੇਗਾ।
ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ 14 ਫਰਵਰੀ ਨੂµ ਜ਼ਿਲ੍ਹਾ ਮਾਨਸਾ ਵਿਚ ਬਤੌਰ ਐਸ.ਐਸ.ਪੀ. ਅਹੁਦਾ ਸੰਭਾਲਣ ਤੋਂ ਅੱਜ ਤੱਕ ਐਨ.ਡੀ.ਪੀ.ਐਸ. ਐਕਟ ਤਹਿਤ ਕੁੱਲ 9 ਮੁਕੱਦਮੇ ਦਰਜ ਕਰਕੇ 13 ਪੁਰਸ਼ਾਂ ਨੂµ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿµਨ੍ਹਾਂ ਪਾਸੋਂ 1 ਕਿੱਲੋ 100 ਗਰਾਮ ਅਫ਼ੀਮ, 5 ਗਰਾਮ ਸਮੈਕ, 99950 ਨਸ਼ੀਲੀਆਂ ਗੋਲੀਆਂ, 1870 ਨਸ਼ੀਲੇ ਟੀਕੇ, 28 ਨਸ਼ੀਲੀਆਂ ਸ਼ੀਸ਼ੀਆਂ, 37 ਗਰਾਮ ਹੈਰੋਇਨ ਦੀ ਬਰਾਮਦਗੀ ਕਰਵਾਈ ਗਈ ਹੈ। ਆਬਕਾਰੀ ਐਕਟ ਤਹਿਤ 12 ਮੁਕੱਦਮੇ ਦਰਜ ਕਰਕੇ 11 ਪੁਰਸ਼ਾਂ ਨੂµ ਗਿ®ਫਤਾਰ ਕਰਕੇ 115 ਕਿਲੋ ਲਾਹਣ, 1819.500 ਲੀਟਰ ਸ਼ਰਾਬ ਠੇਕਾ ਦੀ ਬਰਾਮਦਗੀ ਕੀਤੀ ਗਈ ਹੈ।