Jalandhar Murder : ਜਲੰਧਰ ਗੁਆਂਢੀ ਵਲੋਂ ਕਤਲ ਕੀਤੀ ਲੜਕੀ ਦਾ ਹੋਇਆ ਅੰਤਿਮ ਸਸਕਾਰ
ਜਲੰਧਰ, 23 ਨਵੰਬਰ 2025 (ਵਿਸ਼ਵ ਵਾਰਤਾ): ਜਲੰਧਰ ਵਿੱਚ ਗੁਆਂਢੀ ਵਲੋਂ ਕਤਲ ਕੀਤੀ 13 ਸਾਲਾ ਲੜਕੀ ਦਾ ਅੰਤਿਮ ਸਸਕਾਰ ਕਰ (Jalandhar Murder) ਦਿੱਤਾ ਗਿਆ। ਉਸਦੇ ਭਰਾ ਅਤੇ ਚਾਚੇ ਨੇ ਚਿਤਾ ਨੂੰ ਅਗਨੀ ਦਿੱਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਮ੍ਰਿਤਕਾਂ ਦੀ ਮਾਂ ਨੇ ਆਪਣੀ ਧੀ ਦੇ ਹੱਥਾਂ ‘ਚ ਚੂੜੀਆਂ ਪਾਈਆਂ ਅਤੇ ਹੱਥਾਂ ‘ਤੇ ਮਹਿੰਦੀ ਲਗਾਈ। ਉਸਦੀ ਲਾਸ਼ ਦੇ ਕੋਲ ਇੱਕ ਦੁਲਹਨ ਦਾ ਪਹਿਰਾਵਾ ਵੀ ਰੱਖਿਆ ਗਿਆ ਸੀ। ਮਾਂ ਨੇ ਵਿਰਲਾਪ ਕਰਦੇ ਹੋਏ ਕਿਹਾ, “ਮੈਂ ਆਪਣੀ ਧੀ ਦੇ ਵਿਆਹ ਲਈ ਬਹੁਤ ਸਾਰੇ ਸੁਪਨੇ ਵੇਖੇ ਸਨ”
ਸ਼ਨੀਵਾਰ ਰਾਤ ਨੂੰ ਕੁੜੀ ਆਪਣੇ ਗੁਆਂਢ ਵਿੱਚ ਆਪਣੀ ਸਹੇਲੀ ਨੂੰ ਮਿਲਣ ਗਈ ਸੀ। ਇਸ ਦੌਰਾਨ ਉਸ ਦੇ ਪਿਤਾ ਨੇ ਉਸਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਤਾਰ ਨਾਲ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸਨੇ ਉਸਦੀ ਲਾਸ਼ ਬਾਥਰੂਮ ਵਿੱਚ ਲੁਕਾ ਦਿੱਤੀ।
ਜਦੋਂ ਉਹ ਦੇਰ ਰਾਤ ਤਕ ਘਰ ਨਹੀਂ ਪਰਤੀ, ਤਾਂ ਉਸਦੇ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਉਹ ਨਾ ਲੱਭੀ, ਤਾਂ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਉਹ ਗੁਆਂਢੀ ਦੇ ਘਰ ਜਾਂਦੀ ਦਿਖਾਈ ਦਿੱਤੀ। ਜਿਸ ਤੋਂ ਬਾਅਦ ਉਸਦੀ ਲਾਸ਼ ਬਾਥਰੂਮ ਚੋ ਮਿਲੀ। ਪੁਲਿਸ ਨੇ ਦੋਸ਼ੀ ਰਿੰਪੀ ਸਿੰਘ ਉਰਫ਼ ਹੈਪੀ ਖ਼ਿਲਾਫ਼ ਕਤਲ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















