• 5 ਏਕੜ ਦੀ ਮਾਲਕੀ ਅਤੇ 10 ਲੱਖ ਤੱਕ ਕਰਜ਼ਾ ਲੈਣ ਵਾਲਿਆਂ ਖਿਲਾਫ ਬੈਂਕਾਂ ਵੱਲੋਂ ਕਈ ਸਖਤੀ ਨਹੀਂ ਕੀਤੀ ਜਾ ਰਹੀ
• ਸਹਿਕਾਰੀ ਬੈਂਕਾਂ ਨੂੰ ਪੈਰਾਂ ‘ਤੇ ਖੜ•ਾ ਕਰਨ ਲਈ ਵੱਡੇ ਕਿਸਾਨਾਂ ਤੋਂ ਰਿਕਵਰੀ ਕਰਨੀ ਵਾਜਬ ਕਰਾਰ ਦਿੱਤੀ
• ”ਫਸਲੀ ਕਰਜ਼ਿਆਂ ਵਾਲਿਆਂ ਤੋਂ ਕੋਈ ਚੈਕ ਨਹੀਂ ਲਿਆ ਜਾ ਰਿਹੈ”
ਚੰਡੀਗੜ•, 20 ਫਰਵਰੀ – ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨੀ ਦੀ ਰੀੜ• ਦੀ ਹੱਡੀ ਸਹਿਕਾਰੀ ਬੈਂਕਾਂ ਦੀ ਮਜ਼ਬੂਤੀ ਲਈ ਅੱਗੇ ਆਉਣ, ਨਾ ਕਿ ਧਨਾਢ ਕਿਸਾਨਾਂ ਨੂੰ ਬਚਾਉਣ ਲਈ ਸਹਿਕਾਰਤਾ ਲਹਿਰ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਨਾ ਕਰਨ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਦੇ ਢਾਂਚੇ ਨੂੰ ਹਿਲਾਉਣ ਦਾ ਮਤਬਲ ਹੈ ਕਿ ਛੋਟੇ ਕਿਸਾਨਾਂ ਦਾ ਨੁਕਸਾਨ ਕਰਨਾ। ਉਨ•ਾਂ ਕਿਹਾ ਕਿ ਸਹਿਕਾਰੀ ਬੈਂਕਾਂ ਵੱਲੋਂ ਛੋਟੇ ਕਿਸਾਨਾਂ ਖਿਲਾਫ ਕੋਈ ਸਖਤੀ ਨਹੀਂ ਕੀਤੀ ਜਾ ਰਹੀ, ਸਗੋਂ ਧਨਾਢ ਕਿਸਾਨਾਂ ਤੋਂ ਰਿਕਵਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਅਤੇ 10 ਲੱਖ ਰੁਪਏ ਤੱਕ ਦੇ ਕਰਜ਼ੇ ਵਾਲੇ ਕਿਸਾਨਾਂ ਖਿਲਾਫ ਬੈਂਕਾਂ ਨੇ ਕੋਈ ਸਖਤੀ ਨਹੀਂ ਕੀਤੀ ਪ੍ਰੰਤੂ 10 ਲੱਖ ਤੋਂ ਕਰੋੜਾਂ ਰੁਪਏ ਤੱਕ ਕਰਜ਼ਾ ਲੈਣ ਵਾਲੇ ਧਨਾਢ ਕਿਸਾਨਾਂ ਤੋਂ ਰਿਕਵਰੀ ਲਈ ਸਹਿਕਾਰੀ ਬੈਂਕ ਪੂਰੀ ਕਾਨੂੰਨੀ ਚਾਰਾਜੋਈ ਕਰ ਰਹੇ ਹਨ। ਉਨ•ਾਂ ਕਿਹਾ ਕਿ ਜਿਨ•ਾਂ ਕਿਸਾਨਾਂ ਦਾ ਕੇਸ ਯੂਨੀਅਨ ਰੱਖ ਰਹੀਆਂ ਹਨ, ਸਰਕਾਰ ਵੱਲੋਂ ਉਨ•ਾਂ ਵਿੱਚੋਂ 70 ਫੀਸਦੀ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਚੁੱਕੀ ਹੈ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜੇਕਰ ਸਹਿਕਾਰੀ ਬੈਂਕਾਂ ਮਜ਼ਬੂਤ ਹੋਣਗੀਆਂ ਤਾਂ ਹੀ ਉਹ ਛੋਟੇ ਕਿਸਾਨਾਂ ਦੀ ਮੱਦਦ ਕਰਨ ਦੇ ਕਾਬਲ ਹੋਣਗੀਆਂ। ਉਨ•ਾਂ ਕਿਹਾ ਕਿ ਸਹਿਕਾਰੀ ਬੈਂਕਾਂ ਕਿਸਾਨਾਂ ਵਾਸਤੇ ਹੀ ਹਨ। ਉਨ•ਾਂ ਇਹ ਵੀ ਸਪੱਸ਼ਟ ਕੀਤਾ ਕਿ ਫਸਲੀ ਕਰਜ਼ੇ ਲੈਣ ਵਾਲੇ ਕਿਸਾਨਾਂ ਤੋਂ ਸਕਿਓਰਟੀ ਵਜੋਂ ਕੋਈ ਚੈਕ ਨਹੀਂ ਜਮ•ਾਂ ਕਰਵਾਏ ਜਾਂਦੇ।
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਪੰਜਾਬ ਦੇ ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ, ਪੜ੍ਹੋ ਪੂਰੀ ਖ਼ਬਰ ਚੰਡੀਗੜ, 3 ਮਈ...