Cricketer ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁਛਾਲ ਦਾ ਵਿਆਹ ਸਮਾਗਮ ਮੁਲਤਵੀ
– ਅੱਜ ਹੋਣਾ ਸੀ ਵਿਆਹ; ਪਿਤਾ ਦੀ ਅਚਾਨਕ ਵਿਗੜੀ ਤਬੀਅਤ
ਨਵੀ ਦਿੱਲੀ, 23 ਨਵੰਬਰ 2025 (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਸਟਾਰ ਸਮ੍ਰਿਤੀ ਮੰਧਾਨਾ ਅਤੇ ਸੰਗੀਤਕਾਰ ਪਲਾਸ਼ ਮੁਛਾਲ ਦਾ ਵਿਆਹ ਅੱਜ ਐਤਵਾਰ ਨੂੰ ਹੋਣਾ ਸੀ, ਪਰ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ। ਸਮ੍ਰਿਤੀ ਮੰਧਾਨਾ ਦੇ ਪਿਤਾ ਦੀ ਅਚਾਨਕ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੀਡੀਆ ਰਿਪੋਰਟਸ ਮੁਤਾਬਿਕ ਸਮ੍ਰਿਤੀ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਸੀ ਜਿਸ ਕਾਰਨ ਵਿਆਹ ਅੱਗੇ ਮੁਲਤਵੀ ਕਰ ਦਿੱਤਾ ਗਿਆ।
ਸਮ੍ਰਿਤੀ ਮੰਧਾਨਾ ਦੇ ਪਿਤਾ ਸ਼੍ਰੀਨਿਵਾਸ ਮੰਧਾਨਾ ਫਿਲਹਾਲ ਹਸਪਤਾਲ ਵਿੱਚ ਹੀ ਰਹਿਣਗੇ। ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਦੇ ਮੈਨੇਜਰ ਤੁਹਿਨ ਮਿਸ਼ਰਾ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਦੀ ਤਬੀਅਤ ਵਿਗੜ ਗਈ. ਉਹ ਇਸ ਵੇਲੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਅਤੇ ਵਿਆਹ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ”
ਸਮ੍ਰਿਤੀ ਮੰਧਾਨਾ ਦੇ ਪ੍ਰੀ ਵੈਡਿੰਗ ਸਮਾਗਮਾਂ ਦੀਆਂ ਕਈ ਫੋਟੋਆਂ ਅਤੇ ਵੀਡੀਓ ਸਾਹਮਣੇ ਆਈਆਂ ਹਨ। ਖਾਸ ਤੌਰ ‘ਤੇ ਉਨ੍ਹਾਂ ਦੇ ਸੰਗੀਤ ਸਮਾਰੋਹ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਨ ਕਾਫੀ ਪਸੰਦ ਆ ਰਿਹਾ ਹੈ, ਜਿਸ ਵਿੱਚ ਸਮ੍ਰਿਤੀ ਨੇ ਪਲਾਸ਼ ਲਈ ਇੱਕ ਵਿਸ਼ੇਸ਼ ਡਾਂਸ ਕੀਤਾ। ਉਸਦਾ ਡਾਂਸ ਦੇਖ ਕੇ ਨਾ ਸਿਰਫ਼ ਪਰਿਵਾਰ ਅਤੇ ਮਹਿਮਾਨ ਸਗੋਂ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























