ਕਰਮਚਾਰੀਆਂ ਵਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਮਾਨਸਾ, 20 ਫਰਵਰੀ (ਵਿਸ਼ਵ ਵਾਰਤਾ)- ਜੰਮੂ—ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਹੋਏ ਆਤਮਘਾਤੀ ਦਹਿਸ਼ਤੀ ਹਮਲੇ *ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨਾਂ ਅਤੇ ਦਹਿਸ਼ਤਗਰਦਾਂ ਦਾ ਮੁਕਬਲਾ ਕਰਦੇ ਹੋਏ ਸ਼ਹੀਦ ਹੋਏ ਫੌਜ਼ ਦੇ ਜਵਾਨਾਂ ਦੀ ਸ਼ਹਾਦਤ *ਤੇ ਵੇਦਾਂਤਾ ਕੰਪਨੀ ਵ¤ਲੋਂ ਡੂੰਘੀ ਹਮਦਰਦੀ ਜ਼ਾਹਿਰ ਕਰਦਿਆਂ ਕੰਪਨੀ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਸ—ਦਸ ਲਖ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਸ਼ਹੀਦਾਂ ਦੇ ਬ¤ਚਿਆਂ ਦੀ ਪੜ੍ਹਾਈ ਦਾ ਜ਼ਿੰਮਾਂ ਚੁ¤ਕਣ ਦਾ ਫੈਸਲਾ ਕੀਤਾ ਹੈ।
ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਕਿ @ਮੇਰੇ ਵਿਚਾਰ ਅਤੇ ਪ੍ਰਾਰਥਨਾ ਸ਼ਹੀਦਾਂ ਦੇ ਪਰਿਵਾਰਾਂ ਅਤੇ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਸਰਕਾਰ ਅਤੇ ਫ਼ੌਜ ਇਸ ਹਮਲੇ ਦੇ ਸਰੋਤ ਨਾਲ ਨਿਰਪ¤ਖਤਾ ਅਤੇ ਨਿਰਣਾਇਕ ਢੰਗ ਨਾਲ ਨਜਿ¤ਠੇਗੀ। ਉਨ੍ਹਾਂ ਕਿਹਾ ਕਿ “ਕµਪਨੀ ਸ਼ਹੀਦਾਂ ਦੇ ਪਰਿਵਾਰਾਂ ਦੀ ਕਿਸੇ ਹੋਰ ਤਰ੍ਹਾਂ ਦੀ ਸਹਾਇਤਾ ਲਈ ਵੀ ਸਰਕਾਰ ਦੇ ਨਾਲ ਖੜ੍ਹੀ ਹੈ।
ਅੱਜ ਵੇਦਾਂਤਾ ਕੰਪਨੀ ਵੱਲੋਂ ਇਸ ਜ਼ਿਲ੍ਹੇ ਵਿਚ ਲੱਗੇ ਉਤਰੀ ਭਾਰਤ ਦੇ ਪ੍ਰਾਈਵੇਟ ਸੈਕਟਰ ਹੇਠਲੇ ਸਭ ਤੋਂ ਵੱਡੇ ਤਾਪ ਘਰ ਤਲਵµਡੀ ਸਾਬੋ ਪਾਵਰ ਲਿਮਟਿਡ ਦੇ ਕਰਮਚਾਰੀਆਂ ਵ¤ਲੋਂ ਵੀ ਮਿµਟ ਦਾ ਮੋਨ ਵਰਤ ਰ¤ਖਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿ¤ਤੀ ਗਈ।
ਇਥੇ ਜਿਕਰਯੋਗ ਹੈ ਕਿ ਤਲਵµਡੀ ਸਾਬੋ ਪਾਵਰ ਲਿਮਟਿਡ ਬਣਾਵਾਲਾ ਮਾਨਸਾ ਵਿਖੇ ਸਥਿਤ ਵੇਦਾਂਤਾ ਲਿਮਿਟਡ ਦਾ 1980 ਮੈਗਾਵਾਟ ਦੀ ਸਮਰ¤ਥਾ ਵਾਲਾ ਤਾਪ ਘਰ ਹੈ, ਜੋ ਇਸ ਵੇਲੇ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਪੈਦਾ ਕਰਕੇ ਦੇ ਰਿਹਾ ਹੈ ਅਤੇ ਇਸ ਵਿ¤ਚ ਵਾਤਾਵਰਨ ਅਨੁਕੂਲਿਤ ਆਧੁਨਿਕ ਤਕਨਾਲੋਜੀ ਹੈ। ਬਿਜਲੀ ਬਣਾਉਣ ਤੋਂ ਇਲਾਵਾ ਵੀ ਇਹ ਥਰਮਲ ਪਲਾਂਟ ਅਨੇਕਾਂ ਤਰੀਕਿਆਂ ਨਾਲ ਲੋਕ ਭਲਾਈ ਦੇ ਕੰਮਾਂ ਵਿ¤ਚ ਆਪਣਾ ਯੋਗਦਾਨ ਪਾ ਰਿਹਾ ਹੈ।
ਫੋਟੋ ਕੈਪਸ਼ਨ: ਬਣਾਵਾਲਾ ਤਾਪ ਘਰ ਵਿਖੇ ਪੁਲਵਾਮਾ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਦੇ ਟੀਐਸਪੀਐਲ ਦੇ ਅਧਿਕਾਰੀ। ਫੋਟੋ: ਵਿਸ਼ਵ ਵਾਰਤਾ