Punjab : ਸ਼੍ਰੋਮਣੀ ਅਕਾਲੀ ਦਲ ਦੇ IT ਵਿੰਗ ਦਾ ਪ੍ਰਧਾਨ ਗ੍ਰਿਫਤਾਰ
ਅੰਮ੍ਰਿਤਸਰ,15 ਨਵੰਬਰ 2025 (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਕੌਮੀ ਪ੍ਰਧਾਨ (Punjab) ਨਛੱਤਰ ਸਿੰਘ ਗਿੱਲ ਨੂੰ ਤਰਨਤਾਰਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦਾ ਕਾਰਨ ਅਜੇ ਤੱਕ ਸਪਸ਼ੱਟ ਨਹੀਂ ਹੈ। ਪੁਲਿਸ ਨੇ ਮੌਕੇ ਤੋਂ ਕੈਫੇ ਦਾ ਡੀਵੀਆਰ ਵੀ ਜ਼ਬਤ ਕਰ ਲਿਆ ਹੈ। ਪੁਲਿਸ ਟੀਮ ਨੇ ਉਸਨੂੰ ਰਣਜੀਤ ਐਵੇਨਿਊ ਦੇ ਇੱਕ ਕੈਫੇ ਤੋਂ ਹਿਰਾਸਤ ‘ਚ ਲਿਆ।
ਸੂਤਰਾਂ ਅਨੁਸਾਰ 10 ਦਿਨ ਪਹਿਲਾਂ ਨਛੱਤਰ ਅਤੇ ਉਸਦੇ ਸਾਥੀਆਂ ਨੇ ਸੀਆਈਏ ਸਟਾਫ ਦੇ ਮੈਂਬਰਾਂ ਨੂੰ ਜ਼ਬਰਦਸਤੀ ਰੋਕਿਆ ਸੀ। ਇਸ ਮਾਮਲੇ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਉਨ੍ਹਾਂ ਦੇ ਆਈਟੀ ਸੈੱਲ ਦੇ ਪ੍ਰਧਾਨ ਨੂੰ ਤਰਨਤਾਰਨ ਪੁਲਿਸ ਨੇ ਅੰਮ੍ਰਿਤਸਰ ਦੇ ਇੱਕ ਕੈਫੇ ਤੋਂ ਗ੍ਰਿਫ਼ਤਾਰ ਕੀਤਾ। ਟੀਮ ਦੀ ਅਗਵਾਈ ਡੀਐਸਪੀ ਅਤੁਲ ਸੋਨੀ ਕਰ ਰਹੇ ਸਨ। ਤਰਨਤਾਰਨ ਪੁਲਿਸ ਤਿੰਨ ਗੱਡੀਆਂ ਵਿੱਚ ਪਹੁੰਚੀ ਅਤੇ ਉਨ੍ਹਾਂ ਦੇ ਨਾਲ 15-20 ਅਧਿਕਾਰੀ ਵੀ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























