Bollywood actress dies : ਬਾਲੀਵੁੱਡ ਨੂੰ ਇੱਕ ਹੋਰ ਵੱਡਾ ਝਟਕਾ! ਇਸ ਦਿੱਗਜ ਅਦਾਕਾਰਾ ਦਾ ਹੋਇਆ ਦਿਹਾਂਤ
ਮੁੰਬਈ, 14 ਨਵੰਬਰ 2025 (ਵਿਸ਼ਵ ਵਾਰਤਾ): ਬਾਲੀਵੁੱਡ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੰਕਜ ਧੀਰ, ਅਸਰਾਨੀ ਅਤੇ ਸਤੀਸ਼ ਸ਼ਾਹ ਵਰਗੇ ਦਿੱਗਜਾਂ ਦੇ ਦੇਹਾਂਤ ਤੋਂ ਬਾਅਦ, ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਾਮਿਨੀ ਕੌਸ਼ਲ ਦਾ ਦੇਹਾਂਤ ਹੋ ਗਿਆ ਹੈ। ਉਹ 98 ਸਾਲਾਂ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦੀ ਮੌਤ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਹੋਈ ਹੈ। ਹਾਲਾਂਕਿ, ਪਰਿਵਾਰ ਨੇ ਪ੍ਰਸ਼ੰਸਕਾਂ ਅਤੇ ਜਨਤਾ ਨੂੰ ਨਿੱਜਤਾ ਦੀ ਅਪੀਲ ਕੀਤੀ ਹੈ।
ਕਾਮਿਨੀ ਕੌਸ਼ਲ ਦਾ ਭਾਰਤੀ ਸਿਨੇਮਾ ਵਿੱਚ ਕਰੀਅਰ ਸੱਤ ਦਹਾਕਿਆਂ ਤੋਂ ਵੱਧ ਪੁਰਾਣਾ ਹੈ। ਉਹ ਆਖਰੀ ਵਾਰ ਆਮਿਰ ਖਾਨ ਦੀ ਫਿਲਮ “ਲਾਲ ਸਿੰਘ ਚੱਢਾ” ਵਿੱਚ ਇੱਕ ਕੈਮਿਓ ਭੂਮਿਕਾ ਵਿੱਚ ਦਿਖਾਈ ਦਿੱਤੀ ਸੀ। ਆਪਣੇ ਫਿਲਮੀ ਕਰੀਅਰ ਵਿੱਚ, ਕਾਮਿਨੀ ਕੌਸ਼ਲ ਨੇ ਦੋ ਭਾਈ, ਸ਼ਹੀਦ, ਨਦੀਆ ਕੇ ਪਾਰ, ਜਿੱਦੀ, ਸ਼ਬਨਮ, ਪਾਰਸ, ਉਪਕਾਰ, ਪੂਰਬ ਔਰ ਪਛਮ, ਰੋਟੀ- ਕਪੜਾ ਔਰ ਮਕਾਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਹਰ ਦਿਲ ਜੋ ਪਿਆਰ ਕਰੇਗਾ, ਚੋਰੀ ਚੋਰੀ, ਲਗਾ ਚੁਨਰੀ ਮੇਂ ਦਾਗ, ਚੇਨਈ ਐਕਸਪ੍ਰੈਸ, ਕਬੀਰ ਸਿੰਘ ਅਤੇ ਲਾਲ ਸਿੰਘ ਚੱਢਾ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਆਈ।
ਸਾਲ1956 ਵਿੱਚ ਕਾਮਿਨੀ ਕੌਸ਼ਲ ਨੂੰ “ਬਿਰਾਜ ਬਹੂ” ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। 2015 ਵਿੱਚ, ਫਿਲਮਫੇਅਰ ਨੇ ਉਸਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ।2022 ਵਿੱਚ, ਆਉਟਲੁੱਕ ਇੰਡੀਆ ਦੀਆਂ 75 ਸਭ ਤੋਂ ਵਧੀਆ ਬਾਲੀਵੁੱਡ ਅਭਿਨੇਤਰੀਆਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























