Bollywood Actor ਧਰਮਿੰਦਰ ਨੂੰ ਮਿਲਣ ਤੋਂ ਬਾਅਦ ਅਮਿਤਾਭ ਬੱਚਨ ਨੇ ਸਾਂਝੀ ਕੀਤੀ ਭਾਵੁਕ ਪੋਸਟ
ਮੁੰਬਈ, 13 ਨਵੰਬਰ 2025 (ਵਿਸ਼ਵ ਵਾਰਤਾ) : ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਹਾਲਤ ਕੁਝ ਦਿਨਾਂ ਤੋਂ ਕਾਫੀ ਨਾਜ਼ੁਕ ਬਣੀ ਹੋਈ ਹੈ। ਬੀਤੀ 10 ਨਵੰਬਰ ਨੂੰ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ, ਧਰਮਿੰਦਰ ਨੂੰ 12 ਨਵੰਬਰ ਨੂੰ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸ਼ਕ ਉਨ੍ਹਾਂ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ।
ਹਾਲ ਹੀ ਵਿੱਚ ਅਦਾਕਾਰ ਅਮਿਤਾਭ ਬੱਚਨ ਨੇ ਵੀ ਧਰਮਿੰਦਰ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਦਾ ਹਾਲ ਜਾਣਿਆ, ਅਮਿਤਾਭ ਬੱਚਨ ਨੇ ਇਸ ਤੋਂ ਬਾਅਦ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ – “ਉਹ ਕਿਸਨੂੰ ਦੋਸ਼ੀ ਠਹਿਰਾਵੇ, ਅਤੇ ਕਿਸ ਨੂੰ ਦੁੱਖ ਸੁਣਾਵੇ; ਜਦੋਂ ਮਿੱਟੀ ਹੀ ਮਿੱਟੀ ਨਾਲ ਕਰੇ ਅਨਿਆਂ।”
ਇਹ ਲਾਈਨ ਹਰਿਵੰਸ਼ ਰਾਏ ਬੱਚਨ ਦੇ ਕਵਿਤਾ ਸੰਗ੍ਰਹਿ ਤੋਂ ਲਈ ਗਈ ਹੈ, ਜੋ ਜ਼ਿੰਦਗੀ ਦੇ ਥੋੜ੍ਹੇ ਸਮੇਂ, ਬੇਇਨਸਾਫ਼ੀ ਅਤੇ ਬੇਵੱਸ ਦੁੱਖ ਨੂੰ ਦਰਸਾਉਂਦੀ ਹੈ। ਅਮਿਤਾਭ ਬੱਚਨ ਨੇ ਇਸ ਪੋਸਟ ਵਿੱਚ ਕਿਸੇ ਦਾ ਨਾਮ ਨਹੀਂ ਲਿਆ, ਪਰ ਪ੍ਰਸ਼ੰਸਕ ਇਸਨੂੰ ਧਰਮ ਪਾਜੀ ਨਾਲ ਜੋੜ ਰਹੇ ਹਨ।
ਅਮਿਤਾਭ ਬੱਚਨ ਵੀਰਵਾਰ ਸਵੇਰੇ ਖੁਦ ਧਰਮਿੰਦਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ ਸਨ। ਘਰ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ, ਉਹ ਵਾਪਿਸ ਚਲੇ ਗਏ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























