Ind vs Aus 4th t20: – ਭਾਰਤ -ਆਸਟ੍ਰੇਲੀਆ ਵਿਚਾਲੇ ਮੁਕਾਬਲਾ; ਆਸਟ੍ਰੇਲੀਆ ਨੇ ਕੀਤੇ 4 ਵੱਡੇ ਬਦਲਾਅ
– ਦੇਖੋ ਦੋਵਾਂ ਟੀਮਾਂ ਦੀ ਪਲੇਇੰਗ 11
ਨਵੀ ਦਿੱਲੀ, 6 ਨਵੰਬਰ 2025 (ਵਿਸ਼ਵ ਵਾਰਤਾ): ਭਾਰਤ ਅਤੇ ਆਸਟ੍ਰੇਲੀਆ (Ind vs Aus) ਵਿਚਕਾਰ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਗੋਲਡ ਕੋਸਟ ਦੇ ਕੈਰਾਰਾ ਓਵਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:45 ਵਜੇ ਸ਼ੁਰੂ ਹੋਵੇਗਾ। ਆਸਟ੍ਰੇਲੀਆ ਨੇ ਟਾਸ ਜਿੱਤਿਆ ਹੈ ਅਤੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਪਹਿਲੀ ਵਾਰ ਗੋਲਡ ਕੋਸਟ ਦੇ ਕੈਰਾਰਾ ਓਵਲ ਸਟੇਡੀਅਮ ਵਿੱਚ ਟੀ-20 ਮੈਚ ਖੇਡੇਗੀ।

ਦੋਵਾਂ ਟੀਮਾਂ ਵਿਚਕਾਰ ਪਹਿਲਾ ਟੀ-20I ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਮੈਲਬੌਰਨ ਵਿੱਚ ਦੂਜਾ ਟੀ-20I ਜਿੱਤ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾਈ। ਹਾਲਾਂਕਿ, ਭਾਰਤ ਨੇ ਤੀਜਾ ਟੀ-20I ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਹੁਣ, ਚੌਥਾ ਟੀ-20I ਮੁਕਾਬਲਾ ਹੋ ਰਿਹਾ ਹੈ, ਅੱਜ ਜਿੱਤਣ ਵਾਲੀ ਟੀਮ ਸੀਰੀਜ਼ ਵਿੱਚ ਲੀਡ ਲਵੇਗੀ।
ਕਿਵੇਂ ਦਾ ਰਹੇਗਾ ਮੌਸਮ
ਗੋਲਡ ਕੋਸਟ ਦੇ ਕੈਰਾਰਾ ਓਵਲ ਵਿਖੇ ਅੱਜ ਹੋਣ ਵਾਲੇ ਮੈਚ ਦੌਰਾਨ ਮੀਂਹ ਪੈਣ ਦੀ ਉਮੀਦ ਨਹੀਂ ਹੈ। ਪੂਰੇ ਮੈਚ ਦੌਰਾਨ ਮੌਸਮ ਸਾਫ਼ ਰਹੇਗਾ।
ਪਲੇਇੰਗ 11 ‘ਚ ਵੱਡੇ ਬਦਲਾਅ
ਭਾਰਤੀ ਟੀਮ ਨੇ ਇਸ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ; ਉਹੀ ਟੀਮ ਜਿਸਨੇ ਹੋਬਾਰਟ ਵਿੱਚ ਟੀ-20 ਖੇਡਿਆ ਸੀ, ਇਹ ਮੈਚ ਖੇਡ ਰਹੀ ਹੈ। ਪਰ ਆਸਟ੍ਰੇਲੀਆਈ ਟੀਮ ‘ਚ ਚਾਰ ਬਦਲਾਅ ਨਜ਼ਰ ਆਏ ਹਨ। ਐਡਮ ਜ਼ਾਂਪਾ, ਗਲੇਨ ਮੈਕਸਵੈੱਲ, ਜੋਸ਼ ਫਿਲਿਪ ਅਤੇ ਬੇਨ ਡਵਾਰਸ਼ੂਇਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ
ਦੋਵਾਂ ਟੀਮਾਂ ਦੀ ਪਲੇਇੰਗ 11
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੁਬੇ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਅਤੇ ਜਸਪ੍ਰੀਤ ਬੁਮਰਾਹ।
ਆਸਟ੍ਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਮੈਥਿਊ ਸ਼ਾਰਟ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਜੋਸ਼ ਫਿਲਿਪ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਐਡਮ ਜ਼ਾਂਪਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























