Gold Silver Price : ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ
ਜਾਣੋ ਅੱਜ ਦੇ ਨਵੀਨਤਮ ਰੇਟ –
ਚੰਡੀਗੜ੍ਹ, 3 ਨਵੰਬਰ 2025 (ਵਿਸ਼ਵ ਵਾਰਤਾ) – ਨਵੰਬਰ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਭਾਰਤੀ ਪਰੰਪਰਾ ਅਨੁਸਾਰ ਵਿਆਹਾਂ ਅਤੇ ਹੋਰ ਸ਼ੁਭ ਮੌਕਿਆਂ ‘ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਜਿਸ ਕਾਰਨ ਇਨ੍ਹੀ ਦਿਨੀ ਸੋਨੇ ਅਤੇ ਚਾਂਦੀ ਦੀ ਮੰਗ ਵੱਧ ਜਾਂਦੀ ਹੈ। ਭਾਰਤ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਮਲਟੀ ਕਮੋਡਿਟੀ ਐਕਸਚੇਂਜ ਆਫ਼ ਇੰਡੀਆ (MCX) ਦੇ ਅੰਕੜਿਆਂ ਅਨੁਸਾਰ, ਸੋਮਵਾਰ ਸਵੇਰੇ 10:00 ਵਜੇ ਤੱਕ ਸੋਨੇ ਦੀਆਂ ਕੀਮਤਾਂ 0.31% ਵਧ ਕੇ ਲਗਭਗ ₹1,21,603 ਪ੍ਰਤੀ 10 ਗ੍ਰਾਮ ਹੋ ਗਈਆਂ ਹਨ। ਸੋਨੇ ਦੀ ਕੀਮਤ 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਦੇ ਅਨੁਸਾਰ ਅਲੱਗ ਅਲੱਗ ਹੁੰਦੀ ਹੈ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਚਾਂਦੀ ਦੀਆਂ ਕੀਮਤਾਂ 0.42% ਵਧ ਕੇ ਲਗਭਗ 1,48,906 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਸੋਨੇ – ਚਾਂਦੀ ਦੇ ਰੇਟ
ਸ਼ਹਿਰ — ਸੋਨਾ(ਪ੍ਰਤੀ 10 ਗ੍ਰਾਮ) — ਚਾਂਦੀ(ਪ੍ਰਤੀ ਕਿਲੋਗ੍ਰਾਮ)
ਮੁੰਬਈ — 1,23,140ਰੁ: — 1,67,000 ਰੁ:
ਦਿੱਲੀ — 1,23,260 ਰੁ: — 1,68,000 ਰੁ:
ਚੇਨਈ –1,23,490 ਰੁ: — 1,65,000 ਰੁ:
ਕੋਲਕਾਤਾ –1,23,120 ਰੁ: — 1,63,000 ਰੁ:
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























