Women World Cup 2025 : ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਮਿਲੇਗੀ ਰਿਕਾਰਡ ਤੋੜ ਇਨਾਮੀ ਰਾਸ਼ੀ
– Runner-up ਟੀਮ ‘ਤੇ ਵੀ ਹੋਵੇਗੀ ਪੈਸਿਆਂ ਦੀ ਵਰਖਾ
ਨਵੀ ਦਿੱਲੀ, 1 ਨਵੰਬਰ 2025 (ਵਿਸ਼ਵ ਵਾਰਤਾ): ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਅਤੇ ਦੱਖਣੀ ਅਫਰੀਕਾ 2 ਨਵੰਬਰ (ਐਤਵਾਰ) ਨੂੰ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੇ ਫਾਈਨਲ ਵਿੱਚ ਆਹਮੋ ਸਾਹਮਣੇ ਹੋਣ ਵਾਲੇ ਹਨ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਸ਼ੁਰੂ ਹੋਵੇਗਾ।
ਜੇਤੂ ਟੀਮ ਲਈ ਇਹ ਇੱਕ ਇਤਿਹਾਸਕ ਪਲ ਹੋਵੇਗਾ। ਖਿਤਾਬੀ ਮੈਚ ਦੇ ਰੋਮਾਂਚਕ ਹੋਣ ਦੀ ਪੂਰੀ ਉਮੀਦ ਹੈ। ਮਹਿਲਾ ਵਿਸ਼ਵ ਕੱਪ ਦੇ 13ਵੇਂ ਐਡੀਸ਼ਨ ਦੀ ਜੇਤੂ ਟੀਮ ਨੂੰ 4.48 ਮਿਲੀਅਨ ਡਾਲਰ (ਲਗਭਗ 40 ਕਰੋੜ ਰੁਪਏ) ਮਿਲਣਗੇ। ਇਹ ਰਕਮ 2022 ਵਿੱਚ ਆਸਟ੍ਰੇਲੀਆ ਨੂੰ ਮਿਲੀ ਇਨਾਮੀ ਰਾਸ਼ੀ ($1.32 ਮਿਲੀਅਨ) ਤੋਂ 239 ਪ੍ਰਤੀਸ਼ਤ ਵੱਧ ਹੈ। ਉਪ ਜੇਤੂ ਟੀਮ ਨੂੰ 2.24 ਮਿਲੀਅਨ ਅਮਰੀਕੀ ਡਾਲਰ (20 ਕਰੋੜ ਰੁਪਏ) ਮਿਲਣਗੇ। ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 1.12 ਮਿਲੀਅਨ ਅਮਰੀਕੀ ਡਾਲਰ (₹10 ਕਰੋੜ) ਵੀ ਮਿਲਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























