Bank Holiday : ਨਵੰਬਰ ਮਹੀਨੇ 11 ਦਿਨ ਬੰਦ ਰਹਿਣਗੇ ਬੈਂਕ
– RBI ਨੇ ਛੁੱਟੀਆਂ ਦੀ ਸੂਚੀ ਕੀਤੀ ਜਾਰੀ
– ਇਥੇ ਪੜ੍ਹੋ ਪੂਰੀ List
ਨਵੀਂ ਦਿੱਲੀ, 1 ਨਵੰਬਰ 2025 (ਵਿਸ਼ਵ ਵਾਰਤਾ): ਨਵੰਬਰ ਦਾ ਮਹੀਨਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਰ ਜੇਕਰ ਤੁਸੀਂ ਮਹੀਨੇ ਦੀ ਸ਼ੁਰੂਆਤ ਵਿੱਚ ਬੈਂਕ ਨਾਲ ਸੰਬੰਧਿਤ ਕੋਈ ਜਰੂਰੀ ਕੰਮ ਕਰਨ ਲਈ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਦੱਸ ਦਈਏ ਕਿ ਨਵੰਬਰ ਮਹੀਨੇ ਵਿੱਚ ਬੈਂਕ ਕੁੱਲ 11 ਦਿਨਾਂ ਲਈ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (RBI) ਦੇ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ, ਇਸ ਮਹੀਨੇ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਤਿਉਹਾਰਾਂ ਕਾਰਨ ਬੈਂਕ ਕੁਝ ਦਿਨ ਬੰਦ ਰਹਿਣਗੇ।
ਇਸ ਵਿਚਾਲੇ ਹੀ ਰਾਹਤ ਭਰੀ ਗੱਲ ਇਹ ਹੈ ਕਿ ਇਨ੍ਹਾਂ ਛੁੱਟੀਆਂ ਦੌਰਾਨ ਤੁਸੀਂ ਏਟੀਐਮ, ਮੋਬਾਈਲ ਬੈਂਕਿੰਗ, ਨੈੱਟ ਬੈਂਕਿੰਗ ਅਤੇ ਯੂਪੀਆਈ ਰਾਹੀਂ ਆਪਣਾ ਜ਼ਰੂਰੀ ਲੈਣ ਦੇਣ ਆਸਾਨੀ ਨਾਲ ਕਰ ਸਕਦੇ ਹੋ।
ਨਵੰਬਰ ਵਿੱਚ ਬੈਂਕ ਛੁੱਟੀਆਂ
1 ਨਵੰਬਰ: ਕਰਨਾਟਕ ਅਤੇ ਉੱਤਰਾਖੰਡ ਵਿੱਚ ਪਹਿਲੀ ਨਵੰਬਰ ਨੂੰ ਬੈਂਕ ਬੰਦ ਰਹਿਣਗੇ। ਕਰਨਾਟਕ ਅੱਜ ਰਾਜ ਉਤਸਵ ਮਨਾ ਰਿਹਾ ਹੈ। ਅਤੇ ਉੱਤਰਾਖੰਡ ‘ਚ ਅੱਜ “ਇਗਾਸ-ਬਾਗਵਾਲ” ਕਾਰਨ ਬੈਂਕ ਬੰਦ ਰਹਿਣਗੇ।
5 ਨਵੰਬਰ: ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ ਦੇ ਮੌਕੇ ‘ਤੇ ਦੇਸ਼ ਭਰ ਦੇ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
6-7 ਨਵੰਬਰ: ਨੋਂਗਕ੍ਰੇਮ ਡਾਂਸ ਫੈਸਟੀਵਲ ਅਤੇ ਵਾਂਗਲਾ ਫੈਸਟੀਵਲ ਦੇ ਕਾਰਨ ਮੇਘਾਲਿਆ ਵਿੱਚ ਬੈਂਕ ਦੋ ਦਿਨਾਂ ਲਈ ਬੰਦ ਰਹਿਣਗੇ।
8 ਨਵੰਬਰ: ਸੰਤ ਅਤੇ ਕਵੀ ਕਨਕਦਾਸ ਦੀ ਜਯੰਤੀ ਕਾਰਨ ਕਰਨਾਟਕ ਵਿੱਚ ਬੈਂਕ ਬੰਦ ਰਹਿਣਗੇ।
ਹਫਤਾਵਾਰੀ ਛੁੱਟੀ
ਨਵੰਬਰ ਵਿੱਚ ਹਰ ਐਤਵਾਰ ਅਤੇ ਦੂਜੇ -ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ। ਨਤੀਜੇ ਵਜੋਂ, 2, 8, 9, 16, 22, 23 ਅਤੇ 30 ਨਵੰਬਰ ਨੂੰ ਬੈਂਕ ਛੁੱਟੀਆਂ ਹੋਣਗੀਆਂ। ਕੁੱਲ ਮਿਲਾ ਕੇ, ਨਵੰਬਰ ਵਿੱਚ 11 ਬੈਂਕ ਛੁੱਟੀਆਂ ਹੋਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























