Zubeen Garg movie Review : ਜ਼ੁਬੀਨ ਗਰਗ ਦੀ ਆਖਰੀ ਫਿਲਮ ਹੋਈ ਰਿਲੀਜ਼
– ਫਿਲਮ ਦੇਖਣ ਲਈ ਉਮੜਿਆ ਪ੍ਰਸ਼ੰਸਕਾਂ ਦਾ ਸੈਲਾਬ
– ਤੜਕੇ 4 ਵਜੇ ਤੋਂ ਹੀ ਲੱਗੀਆਂ ਲੰਬੀਆਂ ਲਾਈਨਾਂ
ਮੁੰਬਈ, 31 ਅਕਤੂਬਰ 2025 (ਵਿਸ਼ਵ ਵਾਰਤਾ): ਗਾਇਕ ਜ਼ੁਬੀਨ ਗਰਗ ਹੁਣ ਸਾਡੇ ਵਿੱਚ ਨਹੀਂ ਰਹੇ। ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ। ਜ਼ੁਬੀਨ ਗਰਗ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੀ ਆਖਰੀ ਫਿਲਮ ‘ਰੋਈ ਰੋਈ ਬਿਨਾਲੇ’ ਰਿਲੀਜ਼ ਹੋਈ ਹੈ।
ਜ਼ੁਬੀਨ ਦੇ ਪ੍ਰਸ਼ੰਸਕਾਂ ਲਈ, ਗਾਇਕ ਦੀ ਆਖਰੀ ਫਿਲਮ ਇੱਕ ਅਨਮੋਲ ਤੋਹਫੇ ਤੋਂ ਘੱਟ ਨਹੀਂ ਹੈ। ਜੁਬਿਨ ਦੀ ਫਿਲਮ ਨੂੰ ਉਸਦੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਪਹਿਲਾਂ ਹੀ ਐਡਵਾਂਸ ਬੁਕਿੰਗ ਦੇ ਮਾਮਲੇ ਵਿੱਚ ਰਿਕਾਰਡ ਤੋੜ ਚੁੱਕੀ ਹੈ। ਜ਼ੁਬੀਨ ਦੀ ਫਿਲਮ ਅਸਾਮ ਸਮੇਤ ਲਗਭਗ 46 ਥਾਵਾਂ ‘ਤੇ ਰਿਲੀਜ਼ ਹੋ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਅਸਾਮ ਵਿੱਚ ਗਾਇਕ ਦੇ ਹਜ਼ਾਰਾਂ ਪ੍ਰਸ਼ੰਸਕ ਫਿਲਮ ਦੇਖਣ ਲਈ ਭਾਰੀ ਮੀਂਹ ਵਿਚਕਾਰ ਹੀ ਸਵੇਰੇ 4 ਵਜੇ ਸਿਨੇਮਾਘਰਾਂ ਦੇ ਬਾਹਰ ਲਾਈਨਾਂ ਲਗਾ ਕੇ ਖੜ੍ਹੇ ਹੋ ਗਏ ਸਨ। ਅਸਾਮ ਵਿੱਚ ਹਰ ਸਕ੍ਰੀਨ ਹਾਊਸਫੁੱਲ ਹੈ, ਅਗਲੇ ਹਫ਼ਤੇ ਲਈ ਵੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ।
ਜ਼ੁਬੀਨ ਗਰਗ ਦੀ ਫਿਲਮ “ਰੋਈ ਰੋਈ ਬਿਨਾਲੇ” ਦੀ ਰਿਲੀਜ਼ ਤੋਂ ਪਹਿਲਾਂ, ਗਾਇਕ ਦਾ ਆਪਣੇ ਪ੍ਰਸ਼ੰਸਕਾਂ ਲਈ ਆਖਰੀ ਨੋਟ ਵੀ ਵਾਇਰਲ ਹੋ ਰਿਹਾ ਹੈ। ਉਸਦੀ ਫਿਲਮ ਦੀ ਟੀਮ ਨੇ ਸੋਸ਼ਲ ਮੀਡੀਆ ‘ਤੇ ਇਹ ਪੋਸਟ ਸਾਂਝੀ ਕੀਤੀ। ਇਸ ਵਿੱਚ ਜ਼ੁਬੀਨ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣੀ ਮਾਤ ਭਾਸ਼ਾ ਵਿੱਚ ਇੱਕ ਸੁਨੇਹਾ ਲਿਖਿਆ ਹੈ। ਉਸਨੇ ਸਿੰਗਾਪੁਰ ਜਾਣ ਤੋਂ ਪਹਿਲਾਂ ਇਹ ਨੋਟ ਲਿਖਿਆ ਸੀ, ਫਿਲਮ ਦੇ ਨਿਰਮਾਤਾਵਾਂ ਨੇ ਖੁਲਾਸਾ ਕੀਤਾ ਹੈ। ਜ਼ੁਬੀਨ ਨੇ ਆਪਣੇ ਨੋਟ ਵਿੱਚ ਲਿਖਿਆ ਸੀ, ‘ਰੁਕੋ, ਇੱਕ ਮਿੰਟ ਰੁਕੋ, ਮੇਰੀ ਨਵੀਂ ਫਿਲਮ ਰੋਈ ਰੋਈ ਬਿਨਾਂਲੇ ਆ ਰਹੀ ਹੈ ਜਾਓ ਅਤੇ ਇਸਨੂੰ ਦੇਖੋ, ਪਿਆਰ, ਜ਼ੁਬੀਨ ਦਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























