Punjab Accident : ਲੁਧਿਆਣਾ – ਫਿਰੋਜ਼ਪੁਰ ਰੋਡ ‘ਤੇ ਬ੍ਰੇਕ ਫੇਲ੍ਹ ਹੋਣ ਕਾਰਨ ਪਲਟਿਆ ਟਰੱਕ
– ਡਰਾਈਵਰ ਜ਼ਖਮੀ
ਲੁਧਿਆਣਾ, 31 ਅਕਤੂਬਰ 2025 (ਵਿਸ਼ਵ ਵਾਰਤਾ): ਲੁਧਿਆਣਾ – ਫਿਰੋਜ਼ਪੁਰ ਰੋਡ ‘ਤੇ ਐਲੀਵੇਟਿਡ ਪੁਲ ‘ਤੇ ਬੋਨ ਬ੍ਰੈੱਡ ਕੰਪਨੀ ਦਾ ਟਰੱਕ ਪਲਟ ਗਿਆ। ਕਿਹਾ ਜਾ ਰਿਹਾ ਹੈ ਕਿ ਟਰੱਕ ਦੀਆਂ ਬ੍ਰੇਕਾਂ ਅਚਾਨਕ ਫੇਲ੍ਹ ਹੋ ਗਈਆਂ, ਜਿਸ ਕਾਰਨ ਇਹ ਸੰਤੁਲਨ ਗੁਆ ਬੈਠਾ। ਇਸ ਹਾਦਸੇ ‘ਚ ਟਰੱਕ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਡਰਾਈਵਰ ਨੂੰ ਟਰੱਕ ‘ਚੋ ਬਾਹਰ ਕੱਢਿਆ ਗਿਆ। ਬੇਹੋਸ਼ ਹੋਣ ਕਰਕੇ ਉਸਨੂੰ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਮੁੱਲਾਂਪੁਰ ਤੋਂ ਆ ਰਿਹਾ ਸੀ ਅਤੇ ਕੋਹਾੜਾ ਜਾ ਰਿਹਾ ਸੀ।
ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਐਸਆਈ ਸੁਨੀਤਾ ਕੌਰ ਮੌਕੇ ‘ਤੇ ਪਹੁੰਚੀ। ਐਸਆਈ ਸੁਨੀਤਾ ਨੇ ਦੱਸਿਆ ਕਿ ਡਰਾਈਵਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪਤਾ ਲੱਗਾ ਹੈ ਕਿ ਟਰੱਕ ਫਿਰੋਜ਼ਪੁਰ ਤੋਂ ਆ ਰਿਹਾ ਸੀ ਅਤੇ ਕੋਹਾੜਾ ਵੱਲ ਜਾ ਰਿਹਾ ਸੀ। ਹਾਦਸਾ ਬ੍ਰੇਕ ਫੇਲ ਹੋਣ ਕਾਰਨ ਹੋਇਆ। ਇਸ ਵੇਲੇ ਟੀਮ ਡਰਾਈਵਰ ਦੀ ਪਛਾਣ ਕਰਨ ਵਿੱਚ ਰੁੱਝੀ ਹੋਈ ਹੈ। ਹਾਦਸੇ ਦੌਰਾਨ ਪੁਲ ‘ਤੇ ਇੱਕ ਖੰਭਾ ਟੁੱਟ ਗਿਆ ਹੈ ਅਤੇ ਕਰੈਸ਼ ਬੈਰੀਅਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਲਾਂਕਿ, ਟਰੱਕ ਨੂੰ ਨੁਕਸਾਨ ਪਹੁੰਚਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























