Chandigarh : ਕੁੱਤੇ ਰੱਖਣ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ
– ਪਿਟ ਬੁੱਲ ਸਣੇ ਕਈ ਨਸਲਾਂ ਤੇ ਬੈਨ
– ਖੁੱਲ੍ਹੇ ’ਚ ਮਲ-ਮੂਤਰ ਕਰਵਾਉਣ ’ਤੇ ਲੱਗੇਗਾ ਭਾਰੀ ਜੁਰਮਾਨਾ
ਚੰਡੀਗੜ੍ਹ, 30 ਅਕਤੂਬਰ 2025 (ਵਿਸ਼ਵ ਵਾਰਤਾ): ਕੁੱਤੇ ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖਬਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਖਤਰਨਾਕ ਨਸਲਾਂ ਦੇ ਕੁੱਤਿਆਂ ਨੂੰ ਰੱਖਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਿੱਚ ਅਮਰੀਕਨ ਬੁੱਲ ਡੌਗ ਅਤੇ ਪਿਟ ਬੁੱਲ ਸਮੇਤ ਹੋਰ ਨਸਲਾਂ ਸ਼ਾਮਲ ਹਨ। ਪ੍ਰਸ਼ਾਸਨ ਨੇ “Pet and Community Dog Bylaws” ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਨਿਯਮਾਂ ਦੇ ਤਹਿਤ, ਬਿਨਾਂ ਰਜਿਸਟਰਡ ਕੁੱਤੇ ਨੂੰ ਰੱਖਣ, ਖੁੱਲੇ ਚ ਗੰਦਗੀ ਫੈਲਾਉਣ ਜਾਂ ਕੀਤੇ ਵੀ ਖਾਣਾ ਖੁਆਉਣ ‘ਤੇ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।
ਹੁਣ, ਹਰੇਕ ਕੁੱਤੇ ਨੂੰ ਨਗਰ ਨਿਗਮ ਕੋਲ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ। ਇੱਕ ਕੁੱਤੇ ਦੀ ਰਜਿਸਟ੍ਰੇਸ਼ਨ ਫੀਸ ₹500 ਹੈ, ਅਤੇ ਹਰ ਪੰਜ ਸਾਲਾਂ ਬਾਅਦ ₹50 ਦੀ ਨਵੀਨੀਕਰਨ ਫੀਸ ਲਈ ਜਾਵੇਗੀ। ਰਜਿਸਟਰਡ ਕੁੱਤਿਆਂ ਦੇ ਗਲੇ ਵਿੱਚ ਧਾਤ ਦਾ ਟੋਕਨ ਅਤੇ ਪੱਟਾ ਲਗਾਉਣਾ ਵੀ ਜ਼ਰੂਰੀ ਹੋਵੇਗਾ।
ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਨਗਰ ਨਿਗਮ ਨੇ ਛੇ ਕੁੱਤਿਆਂ ਦੀਆਂ ਨਸਲਾਂ ‘ਤੇ ਪਾਬੰਦੀ ਲਗਾਈ ਗਈ ਹੈ, ਜਿਨ੍ਹਾਂ ਵਿੱਚ ਅਮਰੀਕਨ ਬੁੱਲਡੌਗ, ਅਮਰੀਕਨ ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੋਟਵੀਲਰ ਸ਼ਾਮਲ ਹਨ। ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਕਾਰਪੋਰੇਸ਼ਨ ਤੋਂ ਇਨ੍ਹਾਂ ਨਸਲਾਂ ਨੂੰ ਰਜਿਸਟਰ ਕਰਵਾਇਆ ਹੋਇਆ ਹੈ, ਉਹ ਪ੍ਰਭਾਵਿਤ ਨਹੀਂ ਹੋਣਗੇ।
ਇਸ ਦੇ ਨਾਲ ਹੀ, 5 ਮਰਲੇ ਦੇ ਘਰਾਂ ਵਿੱਚ ਇੱਕ ਕੁੱਤਾ, 5 ਤੋਂ 12 ਮਰਲੇ ਤੱਕ 2, 12 ਮਰਲੇ ਤੋਂ ਇੱਕ ਕਨਾਲ ਤੱਕ 3, ਅਤੇ ਇੱਕ ਕਨਾਲ ਤੋਂ ਵੱਡੇ ਘਰਾਂ ਵਿੱਚ ਵੱਧ ਤੋਂ ਵੱਧ 4 ਕੁੱਤੇ ਰੱਖੇ ਜਾ ਸਕਦੇ ਹਨ। ਜੇਕਰ ਇੱਕ ਘਰ ਵਿੱਚ ਇੱਕ ਤੋਂ ਵੱਧ ਪਰਿਵਾਰ ਵੱਖ-ਵੱਖ ਮੰਜ਼ਿਲਾਂ ‘ਤੇ ਰਹਿੰਦੇ ਹਨ, ਤਾਂ ਨਿਰਧਾਰਤ ਸੀਮਾ ਦੇ ਅਨੁਸਾਰ ਹਰੇਕ ਪਰਿਵਾਰ ਲਈ ਵੱਖਰੀ ਰਜਿਸਟ੍ਰੇਸ਼ਨ ਕਰਨੀ ਪਵੇਗੀ।
ਜੇਕਰ ਕੋਈ ਕੁੱਤਾ ਜਨਤਕ ਸਥਾਨ ‘ਤੇ ਮਲ-ਮੂਤਰ ਕਰਦਾ ਪਾਇਆ ਜਾਂਦਾ ਹੈ, ਤਾਂ ਮਾਲਕ ਨੂੰ ₹10,000 ਦਾ ਜੁਰਮਾਨਾ ਲਗਾਇਆ ਜਾਵੇਗਾ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਜਨਤਕ ਸਥਾਨਾਂ ‘ਤੇ ਮਲ-ਮੂਤਰ ਕਰਦੇ ਕੁੱਤਿਆਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਉਪ-ਨਿਯਮਾਂ ਦੇ ਤਹਿਤ ਕੂੜਾ ਫੈਲਾਉਣਾ ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਸਜ਼ਾ ਦਿੱਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























