Junior Hockey World Cup: ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟਿਆ ਪਾਕਿਸਤਾਨ
– FIH ਨੇ ਕੀਤੀ ਪੁਸ਼ਟੀ
ਨਵੀ ਦਿੱਲੀ, 24 ਅਕਤੂਬਰ 2025 (ਵਿਸ਼ਵ ਵਾਰਤਾ) – ਪਾਕਿਸਤਾਨੀ ਟੀਮ 28 ਨਵੰਬਰ ਤੋਂ ਭਾਰਤ ਵਿੱਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ (Junior Hockey World Cup) ਤੋਂ ਹਟ ਗਈ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ। ਇਹ ਟੂਰਨਾਮੈਂਟ ਚੇਨਈ ਅਤੇ ਮਦੁਰਾਈ ਵਿੱਚ ਖੇਡਿਆ ਜਾਵੇਗਾ।
ਐਫਆਈਐਚ ਨੇ ਕਿਹਾ ਕਿ ਗਲੋਬਲ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਜਗ੍ਹਾ ਲੈਣ ਵਾਲੀ ਟੀਮ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਜੂਨੀਅਰ ਹਾਕੀ ਵਿਸ਼ਵ ਕੱਪ 28 ਨਵੰਬਰ ਤੋਂ 28 ਦਸੰਬਰ ਤੱਕ ਚੇਨਈ ਅਤੇ ਮਦੁਰਾਈ ਵਿੱਚ ਹੋਵੇਗਾ। FIH ਨੇ ਕਿਹਾ ਕਿ “ਅਸੀਂ ਪੁਸ਼ਟੀ ਕਰਦੇ ਹਾਂ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ FIH ਨੂੰ ਸੂਚਿਤ ਕੀਤਾ ਹੈ ਕਿ ਉਸਦੀ ਟੀਮ, ਜਿਸਨੇ ਸ਼ੁਰੂ ਵਿੱਚ ਆਉਣ ਵਾਲੇ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਲਈ ਕੁਆਲੀਫਾਈ ਕੀਤਾ ਸੀ, ਅੰਤ ਵਿੱਚ ਹਿੱਸਾ ਨਹੀਂ ਲਵੇਗੀ” । ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਜਗ੍ਹਾ ਕਿਹੜੀ ਟੀਮ ਲਵੇਗੀ, ਇਸਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਦੱਸ ਦਈਏ ਕਿ ਪਾਕਿਸਤਾਨ ਨੇ ਪਿਛਲੇ ਮਹੀਨੇ ਬਿਹਾਰ ਦੇ ਰਾਜਗੀਰ ਸਟੇਡੀਅਮ ਵਿੱਚ ਹੋਏ ਹਾਕੀ ਏਸ਼ੀਆ ਕੱਪ ਤੋਂ ਵੀ ਨਾਂ ਵਾਪਸ ਲੈ ਲਿਆ ਸੀ। ਓਮਾਨ ਨੇ ਵੀ ਨਾਂ ਵਾਪਸ ਲੈ ਲਿਆ ਸੀ। ਬੰਗਲਾਦੇਸ਼ ਅਤੇ ਕਜ਼ਾਕਿਸਤਾਨ ਨੂੰ ਟੂਰਨਾਮੈਂਟ ਵਿੱਚ ਥਾਂ ਦਿੱਤੀ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























