IND Vs NZ : ਮਹਿਲਾ ਵਿਸ਼ਵ ਕੱਪ ਵਿੱਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ
– ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਟਾਸ ਜਿੱਤ ਕੇ ਲਿਆ ਇਹ ਵੱਡਾ ਫੈਸਲਾ
- ਭਾਰਤੀ ਕਪਤਾਨ ਨੇ ਟੀਮ ‘ਚ ਕੀਤਾ ਇਕ ਬਦਲਾਅ
ਨਵੀ ਦਿੱਲੀ, 23 ਅਕਤੂਬਰ 2025 (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ (IND Vs NZ) ਵਿਚਾਲੇ ਮਹਿਲਾ ਵਿਸ਼ਵ ਕੱਪ 2025 ਦਾ 24ਵਾਂ ਮੈਚ ਵੀਰਵਾਰ ਨੂੰ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿਖੇ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, “ਜੇਮੀਮਾ ਰੋਡਰਿਗਜ਼ ਅੱਜ ਅਮਨਜੋਤ ਕੌਰ ਦੀ ਜਗ੍ਹਾ ਖੇਡੇਗੀ।”
ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮ ਇਸ ਸਟੇਡੀਅਮ ਵਿੱਚ ਇੱਕ ਰੋਜ਼ਾ ਮੈਚ ਖੇਡ ਰਹੀ ਹੈ।ਸੈਮੀਫਾਈਨਲ ਵਿੱਚ ਪਹੁੰਚਣ ਲਈ ਭਾਰਤ ਨੂੰ ਹਰ ਹਾਲ ‘ਚ ਜਿੱਤਣਾ ਹੋਵੇਗਾ। ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਪੰਜ-ਪੰਜ ਮੈਚ ਖੇਡੇ ਹਨ। ਭਾਰਤ ਦੋ ਜਿੱਤਾਂ ਅਤੇ ਤਿੰਨ ਹਾਰਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਨਿਊਜ਼ੀਲੈਂਡ ਮਹਿਲਾ ਟੀਮ ਇੱਕ ਜਿੱਤ, ਦੋ ਹਾਰ ਅਤੇ ਦੋ ਡਰਾਅ ਨਾਲ ਪੰਜਵੇਂ ਸਥਾਨ ‘ਤੇ ਹੈ।

ਦੋਵਾਂ ਟੀਮਾਂ ਦੇ ਪਲੇਅਿੰਗ ਇਲੈਵਨ :
ਭਾਰਤ ਮਹਿਲਾ (ਪਲੇਇੰਗ ਇਲੈਵਨ): ਪ੍ਰਤੀਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕੇਟ), ਸਨੇਹ ਰਾਣਾ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ।
ਨਿਊਜ਼ੀਲੈਂਡ- ਸੂਜ਼ੀ ਬੇਟਸ, ਜਾਰਜੀਆ ਪਲਾਈਮਰ, ਅਮੇਲੀਆ ਕੇਰ, ਸੋਫੀ ਡੇਵਾਈਨ (ਕਪਤਾਨ), ਬਰੂਕ ਹਾਲੀਡੇ, ਮੈਡੀ ਗ੍ਰੀਨ, ਇਜ਼ਾਬੇਲਾ ਗੇਜ਼ (ਵਿਕਟਕੀਪਰ), ਜੈਸ ਕੇਰ, ਰੋਜ਼ਮੇਰੀ ਮੇਅਰ, ਈਡਨ ਕਾਰਸਨ, ਲੀਆ ਤਾਹੂਹੂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















