Bank Holiday October : ਅਕਤੂਬਰ ਮਹੀਨੇ ਰਹੇਗੀ ਛੁੱਟੀਆਂ ਦੀ ਭਰਮਾਰ; 21 ਦਿਨ ਬੰਦ ਰਹਿਣਗੇ ਬੈਂਕ
– ਪੜ੍ਹੋ ਅਕਤੂਬਰ ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ
ਚੰਡੀਗੜ੍ਹ, 28 ਸਤੰਬਰ (ਵਿਸ਼ਵ ਵਾਰਤਾ): ਅਕਤੂਬਰ ਮਹੀਨੇ ਵਿੱਚ ਵੱਖ-ਵੱਖ ਰਾਜਾਂ ਵਿੱਚ ਕੁੱਲ 21 ਦਿਨ ਬੈਂਕ ਬੰਦ ਰਹਿਣਗੇ। ਆਰਬੀਆਈ ਕੈਲੰਡਰ ਦੇ ਅਨੁਸਾਰ, ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ, ਵੱਖ-ਵੱਖ ਥਾਵਾਂ ‘ਤੇ ਬੈਂਕ 15 ਦਿਨਾਂ ਲਈ ਬੰਦ ਰਹਿਣਗੇ। ਇਸ ਲਈ ਜੇਕਰ ਅਗਲੇ ਮਹੀਨੇ ਤੁਹਾਡੇ ਕੋਲ ਕੋਈ ਜ਼ਰੂਰੀ ਬੈਂਕ ਕੰਮ ਹੈ, ਤਾਂ ਤੁਸੀਂ ਇਨ੍ਹਾਂ ਛੁੱਟੀਆਂ ਵਾਲੇ ਦਿਨਾਂ ਨੂੰ ਛੱਡ ਕੇ ਬੈਂਕ ਜਾ ਸਕਦੇ ਹੋ।
ਹਾਲਾਂਕਿ, ਤੁਸੀਂ ਬੈਂਕ ਛੁੱਟੀਆਂ ਦੇ ਬਾਵਜੂਦ ਔਨਲਾਈਨ ਬੈਂਕਿੰਗ (UPI, IMPS, NEFT, RTGS) ਅਤੇ ATM ਰਾਹੀਂ ਪੈਸੇ ਦਾ ਲੈਣ-ਦੇਣ ਜਾਂ ਹੋਰ ਲੈਣ-ਦੇਣ ਕਰਨਾ ਜਾਰੀ ਰੱਖ ਸਕਦੇ ਹੋ। ਇਹ ਸੇਵਾਵਾਂ ਬੈਂਕ ਛੁੱਟੀਆਂ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ।
ਅਕਤੂਬਰ ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ
1 ਅਕਤੂਬਰ: — (ਮਹਾ ਨੌਮੀ) — ਦਿੱਲੀ, ਮਹਾਰਾਸ਼ਟਰ, ਕਰਨਾਟਕ, ਓਡੀਸ਼ਾ, ਪੱਛਮੀ ਬੰਗਾਲ, ਤਾਮਿਲਨਾਡੂ, ਤ੍ਰਿਪੁਰਾ
2 ਅਕਤੂਬਰ: — (ਗਾਂਧੀ ਜਯੰਤੀ/ ਦੁਸਹਿਰਾ/ਦੁਰਗਾ ਪੂਜਾ) — ਪੂਰੇ ਭਾਰਤ ਵਿੱਚ
3 ਅਕਤੂਬਰ: (ਦੁਰਗਾ ਪੂਜਾ) — ਆਸਾਮ, ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਸਿੱਕਿਮ
4 ਅਕਤੂਬਰ : (ਦੁਰਗਾ ਪੂਜਾ (ਦਸ਼ੈਨ)) — ਸਿੱਕਮ, ਪੱਛਮੀ ਬੰਗਾਲ, ਅਸਾਮ
5 ਅਕਤੂਬਰ – (ਹਫਤਾਵਾਰੀ ਛੁੱਟੀ ਐਤਵਾਰ) —
6 ਅਕਤੂਬਰ – ( ਲਕਸ਼ਮੀ ਪੂਜਾ) — ਓਡੀਸ਼ਾ ਅਤੇ ਪੱਛਮੀ ਬੰਗਾਲ
7 ਅਕਤੂਬਰ: (ਮਹਾਰਿਸ਼ੀ ਵਾਲਮੀਕਿ ਜਯੰਤੀ, ਕੁਮਾਰ ਪੂਰਨਿਮਾ) — ਕਰਨਾਟਕ, ਪੰਜਾਬ, ਉੜੀਸਾ
10 ਅਕਤੂਬਰ: (ਕਰਵਾ ਚੌਥ) — ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ
11 ਅਕਤੂਬਰ: ਦੂਜਾ ਸ਼ਨੀਵਾਰ (ਹਫਤਾਵਾਰੀ ਛੁੱਟੀ) –ਭਾਰਤ ਭਰ ਵਿੱਚ
12 ਅਕਤੂਬਰ: ਐਤਵਾਰ (ਹਫਤਾਵਾਰੀ ਛੁੱਟੀ) — ਪੂਰੇ ਭਾਰਤ ਵਿੱਚ
18 ਅਕਤੂਬਰ, (ਕਟਿ ਬਿਹੂ)– ਅਸਾਮ
19 ਅਕਤੂਬਰ: ਐਤਵਾਰ (ਹਫਤਾਵਾਰੀ ਛੁੱਟੀ)– ਪੂਰੇ ਭਾਰਤ ਵਿੱਚ
20 ਅਕਤੂਬਰ: (ਦੀਵਾਲੀ/ ਨਰਕ ਚਤੁਰਦਸ਼ੀ/ਕਾਲੀ ਪੂਜਾ) — ਮਹਾਰਾਸ਼ਟਰ, ਉੜੀਸਾ ਅਤੇ ਪੱਛਮੀ ਬੰਗਾਲ ਸਣੇ ਕਈ ਰਾਜਾਂ ‘ਚ
21 ਅਕਤੂਬਰ: (ਦੀਵਾਲੀ ਅਮਾਵਸਿਆ, ਲਕਸ਼ਮੀ ਪੂਜਾ, ਗੋਵਰਧਨ ਪੂਜਾ) — ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ
22 ਅਕਤੂਬਰ: (ਬਾਲੀ ਪ੍ਰਤੀਪਦਾ, ਵਿਕਰਮ ਸੰਵਤ ਨਵਾਂ ਸਾਲ, ਗੋਵਰਧਨ ਪੂਜਾ) ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਸਣੇ ਕਈ ਸੂਬਿਆਂ ‘ਚ
23 ਅਕਤੂਬਰ: (ਭਾਈ ਦੂਜ, ਚਿਤਰਗੁਪਤ ਜਯੰਤੀ, ਨਿੰਗੋਲ ਚੱਕੋਬਾ) — ਉੱਤਰ ਪ੍ਰਦੇਸ਼, ਮਣੀਪੁਰ, ਬਿਹਾਰ
25 ਅਕਤੂਬਰ: ਚੌਥਾ ਸ਼ਨੀਵਾਰ (ਹਫ਼ਤਾਵਾਰੀ ਛੁੱਟੀ) — ਪੂਰੇ ਭਾਰਤ ਵਿੱਚ
26 ਅਕਤੂਬਰ, ਐਤਵਾਰ (ਹਫਤਾਵਾਰੀ ਛੁੱਟੀ) ਪੂਰੇ ਭਾਰਤ ਵਿੱਚ
27 ਅਕਤੂਬਰ, (ਛੱਠ ਪੂਜਾ) –ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿੱਚ
28 ਅਕਤੂਬਰ: (ਛਠ ਪੂਜਾ ਸਵੇਰ ਦੀ ਪੂਜਾ ) – ਬਿਹਾਰ, ਝਾਰਖੰਡ
31 ਅਕਤੂਬਰ: (ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ) — ਗੁਜਰਾਤ ਵਿੱਚ























