Punjab : ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਕਾਰਵਾਈ ਜਾਰੀ; CM ਮਾਨ ਨੇ ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
“ਮੇਰੇ ਬੀਮਾਰ ਹੋਣ ‘ਤੇ ਵੀ ਰਾਜਨੀਤੀ ਕੀਤੀ ਗਈ”- ਮੁੱਖ ਮੰਤਰੀ
ਚੰਡੀਗੜ੍ਹ, 26 ਸਤੰਬਰ 2025 (ਵਿਸ਼ਵ ਵਾਰਤਾ) –ਪੰਜਾਬ (Punjab) ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ‘ਤੇ ਤੰਜ਼ ਕਸਦੇ ਹੋਏ ਕਿਹਾ ਮੇਰੇ ਬੀਮਾਰ ਹੋਣ ਉਤੇ ਵੀ ਰਾਜਨੀਤੀ ਕੀਤੀ ਗਈ। ਉਨ੍ਹਾਂ ਕਿਹਾ ਕੋਈ ਵੀ ਜਾਣਬੁੱਝ ਕੇ ਬਿਮਾਰ ਨਹੀਂ ਹੁੰਦਾ। ਬਿਮਾਰੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।

ਸੀਐਮ ਮਾਨ ਨੇ ਕਿਹਾ, ” ਸਾਡੇ ਮੰਤਰੀਆਂ ਨੇ ਹੜ੍ਹਾਂ ਵੇਲੇ ਹਰੇਕ ਪਿੰਡ ਦੀ ਸਾਰ ਲਈ ਜਦਕਿ ਪ੍ਰਧਾਨ ਮੰਤਰੀ ਨੇ ਸਿਰਫ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ 1,600 ਕਰੋੜ ਰੁਪਏ ਦਾ ਐਲਾਨ ਕੀਤਾ। ਕੁੱਲ 2,305 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ। ਜੇ ਹਰ ਪਿੰਡ ਨੂੰ ਪੈਸੇ ਵੰਡੇ ਜਾਣ ਤਾ ਇੱਕ ਪਿੰਡ ਨੂੰ 80 ਲੱਖ ਰੁਪਏ ਵੀ ਨਹੀਂ ਆਏ। ਜਦੋਂ ਮੈਂ ਹਸਪਤਾਲ ਵਿੱਚ ਸੀ, ਤਾਂ ਉਨ੍ਹਾਂ ਨੇ ਇਸ ਤੇ ਵੀ ਰਾਜਨੀਤੀ ਕੀਤੀ ਗਈ ਕਿ ਮੈਂ ਜਾਣਬੁੱਝ ਕੇ ਹਸਪਤਾਲ ਗਿਆ।” ਅਸੀਂ ਸੀ.ਐਮ. ਫੰਡ ਵਿਚ ਆ ਰਹੇ ਹਰ ਪੈਸੇ ਦਾ ਹਿਸਾਬ ਦੇ ਰਹੇ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਹਸਪਤਾਲ ‘ਚ ਮਿਲਣ ਲਈ ਆਏ ਸਨ। ਉਨ੍ਹਾਂ ਪੁੱਛਿਆ ਕਿ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ। ਮੈਂ ਉਨ੍ਹਾਂ ਨੂੰ ਪਾਣੀ ਲੈਣ ਲਈ ਕਿਹਾ, ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੇ ਮੈਨੂੰ ਹਰਿਆਣਾ ਦਾ ਇੱਕ ਪੱਤਰ ਵੀ ਦਿਖਾਇਆ ਜਿਸ ਵਿੱਚ ਪਾਣੀ ਲੈਣ ਤੋਂ ਇਨਕਾਰ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ਨੇ ਵੀ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























