ਕੇਂਦਰੀ ਮੰਤਰੀ ਪਿਉਸ਼ ਗੋਇਲ ਨੇ ਅੱਜ ਲੋਕ ਸਭਾ ਵਿਚ ਮੋਦੀ ਸਰਕਾਰ ਦਾ ਅੰਤ੍ਰਿਮ ਬਜਟ ਪੇਸ਼ ਕੀਤਾ। ਇਸ ਬਜਟ ਦੀਆਂ ਮੁੱਖ ਝਲਕੀਆਂ ਇਸ ਪ੍ਰਕਾਰ ਹਨ ...

– ਹੁਣ 5 ਲੱਖ ਆਮਦਨ ਤੱਕ ਨਹੀਂ ਲੱਗੇਗਾ ਕੋਈ ਟੈਕਸ

– ਰੱਖਿਆ ਬਜਟ ਪਹਿਲੀ ਵਾਰ 3 ਲੱਖ ਕਰੋੜ ਤੋਂ ਪਾਰ

- ਮਹਿਲਾਵਾਂ ਨੂੰ ਮਿਲਣਗੇ 8 ਕਰੋੜ ਹੋਰ ਗੈਸ ਕੁਨੈਕਸ਼ਨ

- ਕਿਸਾਨਾਂ ਨੂੰ 6 ਹਜਾਰ ਰੁਪਏ ਹਰ ਸਾਲ ਆਰਥਿਕ ਮਦਦ ਵਜੋਂ ਦੇਵੇਗੀ ਸਰਕਾਰ

- ਗਰੈਜੁਏਟੀ ਦੀ ਸੀਮਾ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ

- ਕਿਰਤੀਆਂ ਦੀ ਮੌਤ ਤੇ ਹੁਣ 6 ਲੱਖ ਮੁਆਵਜਾ ਮਿਲੇਗਾ

- 15 ਹਜਾਰ ਕਮਾਉਣ ਵਾਲਿਆਂ ਨੂੰ ਹੁਣ ਮਿਲੇਗੀ ਪੈਨਸ਼ਨ

- ਕਿਰਤੀਆਂ ਦਾ ਬੋਨਸ ਵਧਾ ਕੇ 7 ਹਜਾਰ ਰੁਪਏ

- 21 ਹਜਾਰ ਰੁਪਏ ਤਕ ਦੇ ਵੇਤਨ ਵਾਲਿਆਂ ਨੂੰ ਮਿਲੇਗਾ ਬੋਨਸ

- ਗਰਭਵਤੀ ਮਹਿਲਾਵਾਂ ਨੂੰ 26 ਹਫਤੇ ਦੀ ਮੈਟਰਨਿਟੀ ਲੀਵ ਮਿਲੇਗੀ.

- 5 ਸਾਲਾਂ ਵਿਚ ਬਣਾਏ ਜਾਣਗੇ 1 ਲੱਖ ਡਿਜੀਟਲ ਪਿੰਡ

- ਨੋਟਬੰਦੀ ਦੁਆਰਾ 50 ਹਜਾਰ ਕਰੋੜ ਰੁਪਏ ਦਾ ਕਾਲਾ ਧਨ ਫੜਿਆ

– ਭਾਰਤੀ ਰੇਲਵੇ ਨੇ ਦੇਸ਼ ਦੇ ਸਾਰੇ ਮਨੁੱਖੀ ਰਹਿਤ ਕ੍ਰਾਸਿੰਗ ਮੁਕਤ ਕੀਤੇ

– ਗੈਰਸੰਗਠਿਤ ਖੇਤਰ ਲਈ 60 ਤੋਂ ਬਾਅਦ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ

– 5 ਸਾਲਾਂ ਚ ਕਾਮਿਆਂ ਦੀ ਤਨਖ਼ਾਹ 42 ਫੀਸਦ ਵਧੀ

– ਫਸਲ ਖ਼ਰਾਬ ਹੋਣ ਤੇ ਵਿਆਜ਼ ਚ 5 ਫੀਸਦ ਦੀ ਛੋਟ

– ਮਨਰੇਗਾ ਲਈ ਸਾਲ 2019–20 ਚ 60000 ਕਰੋੜ ਰੁਪਏ ਵੰਡੇ ਜਾਣਗੇ

– ਪਸ਼ੂ ਪਾਲਣ ਨੂੰ ਕਿਸਾਨ ਕ੍ਰੇਡਿਟ ਕਾਰਡ ਦੇ ਦਾਇਰੇ ਚ ਲਿਆਇਆ ਜਾਵੇਗਾ

– ਪੀਐਮ ਮਿਹਨਤੀ ਯੋਗੀ ਮਾਨ ਧਨ ਨੂੰ ਮਨਜ਼ੂਰੀ ਦਿੱਤੀ

– ਗਾਵਾਂ ਦੇ ਸਤਿਕਾਰ ਲਈ ਸਰਕਾਰ ਪਿੱਛੇ ਨਹੀਂ ਹਟੇਗੀ

– ਸਰਕਾਰੀ ਬੈਂਕਾਂ ਦੀ ਵਿੱਤੀ ਸਥਿਤੀ ਮਜਬੂਤ ਬਣਾਉਣ ਲਈ 2.6 ਲੱਖ ਕਰੋੜ ਖਰਚੇ

- ਦੇਸ਼ ਵਿਚ ਲਗਪਗ 5.45 ਲੱਖ ਪਿੰਡ ਖੁਲੇ ਵਿਚ ਸ਼ੌਚ ਤੋਂ ਮੁਕਤ ਹੋਏ

– ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਦੀ ਸ਼ੁਰੂ ਕਰ ਰਹੇ ਹਾਂ

– ਪਹਿਲੀ ਵਾਰ 22 ਫਸਲਾਂ ਦਾ ਘਟੋ ਘੱਟ ਸਮਰਥਨ ਮੁੱਲ 50 ਫੀਸਦ ਤੋਂ ਜ਼ਿਆਦਾ ਤੈਅ ਕੀਤਾ

– ਆਯੁਸ਼ਮਾਨ ਭਾਰਤ ਯੋਜਨਾ ਨਾਲ ਕਰੋੜਾਂ ਭਾਰਤੀਆਂ ਨੂੰ ਲਾਭ ਮਿਲ ਰਿਹਾ ਹੈ

– 2018–19 ਦੇ ਸੋਧੇ ਅੰਦਾਜ਼ੇ ਚ ਖ਼ਜ਼ਾਨੇ ਦੇ ਘਾਟੇ ਨੂੰ 3.4 ਫੀਸਦ ਤਕ ਲਿਆਏ

– ਗਰੀਬਾਂ ਨੂੰ ਸਸਤਾ ਅਨਾਜ ਮੁਹੱਈਆ ਕਰਾਉਣ ਲਈ ਸਾਲ 2018–19 ਚ 1,70,000 ਕਰੋੜ ਰੁਪਏ ਖਰਚੇ

– ਆਰਥਿਕ ਰਾਖਵਾਂਕਰਨ ਤੋਂ ਮੌਜੂਦਾ ਰਾਖਵਾਂਕਰਨ ਦੀਆਂ ਸੀਟਾਂ ਘੱਟ ਨਹੀਂ ਹੋਣਗੀਆਂ

– ਬੈਕਿੰਗ ਵਿਵਸਥਾ ਚ ਸੁਧਾਰ ਦਾ ਕੰਮ ਸ਼ੁਰੂ

– ਮਹਿੰਗਾਈ ਦਰ 10 ਫੀਸਦ ਤੋਂ ਘਟਾ ਕੇ 4.6 ਫੀਸਦ ਤੇ ਲਿਆਂਦੀ

– ਭਗੌੜਿਆਂ ਦੀ ਜਾਇਦਾਦ ਸਰਕਾਰ ਦੇ ਕਬਜ਼ੇ ਚ

– 2022 ਤੱਕ ਸਭ ਨੂੰ ਘਰ ਦੇਵੇਗੀ ਸਰਕਾਰ