DUSU Elections Results : ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ : ABVP ਦੇ ਆਰੀਅਨ ਮਾਨ ਬਣੇ ਪ੍ਰਧਾਨ
ਨਵੀ ਦਿੱਲੀ, 19 ਸਤੰਬਰ 2025 (ਵਿਸ਼ਵ ਵਾਰਤਾ) : ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (DUSU) ਚੋਣਾਂ ਲਈ ਵੋਟਾਂ ਦੀ ਗਿਣਤੀ ਸਮਾਪਤ ਹੋ ਗਈ ਹੈ। ਬੀਤੇ ਕੱਲ੍ਹ, 18 ਸਤੰਬਰ ਨੂੰ ਦੋ ਸ਼ਿਫਟਾਂ ਵਿੱਚ ਵੋਟਿੰਗ ਹੋਈ ਸੀ। ਏਬੀਵੀਪੀ ਤੋਂ ਆਰੀਅਨ ਮਾਨ, ਐਨਐਸਯੂਆਈ ਤੋਂ ਜੋਸ਼ਲਿਨ ਨੰਦਿਤਾ ਚੌਧਰੀ ਅਤੇ ਖੱਬੇ ਪੱਖੀ ਯੂਨੀਅਨ ਤੋਂ ਅੰਜਲੀ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਸਨ।

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਚੋਣਾਂ 2025-26 ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ, 19 ਸਤੰਬਰ ਨੂੰ ਸ਼ਾਂਤੀਪੂਰਵਕ ਸਮਾਪਤ ਹੋਈ। ABVP ਦੇ ਆਰੀਅਨ ਮਾਨ ਨੂੰ ਪ੍ਰਧਾਨ ਚੁਣਿਆ ਗਿਆ ਹੈ। ਅੰਤਿਮ ਨਤੀਜਿਆਂ ਅਨੁਸਾਰ, ਆਰੀਅਨ ਮਾਨ 59882 ਵੋਟਾਂ ਵਿੱਚੋਂ 28841 ਵੋਟਾਂ ਪ੍ਰਾਪਤ ਕਰਕੇ ਪ੍ਰਧਾਨ ਦੇ ਅਹੁਦੇ ਲਈ ਜੇਤੂ ਰਹੇ, ਜਦੋਂ ਕਿ ਜੋਸ਼ਲੀਨ ਨੰਦਿਤਾ ਚੌਧਰੀ 12645 ਵੋਟਾਂ ਪ੍ਰਾਪਤ ਕਰਕੇ ਦੂਜੇ ਸਥਾਨ ‘ਤੇ ਰਹੀ।
ਏਬੀਵੀਪੀ ਦੇ ਉਮੀਦਵਾਰ ਕੁਨਾਲ ਚੌਧਰੀ ਨੇ ਸਕੱਤਰ ਦਾ ਅਹੁਦਾ ਜਿੱਤਿਆ ਅਤੇ ਦੀਪਿਕਾ ਝਾਅ ਨੇ ਸੰਯੁਕਤ ਸਕੱਤਰ ਦਾ ਅਹੁਦਾ ਜਿੱਤਿਆ। ਐਨਐਸਯੂਆਈ ਦੇ ਉਮੀਦਵਾਰ ਰਾਹੁਲ ਝਾਂਸਾਲਾ ਨੇ ਉਪ ਪ੍ਰਧਾਨ ਦਾ ਅਹੁਦਾ ਜਿੱਤਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















