Bollywood News : ਅਦਾਕਾਰਾ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ ‘ਤੇ ਗੋਲੀਬਾਰੀ

ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ) Bollywood News : ਸ਼ੁੱਕਰਵਾਰ ਤੜਕੇ ਅਦਾਕਾਰਾ ਦਿਸ਼ਾ ਪਟਾਨੀ (Disha Patani)ਦੇ ਬਰੇਲੀ ਸਥਿਤ ਘਰ ‘ਤੇ ਗੋਲੀਬਾਰੀ ਹੋਈ ਹੈ। ਬਾਈਕ ‘ਤੇ ਆਏ 2 ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ। ਇਹ ਹਮਲਾ ਕਥਿਤ ਤੌਰ ‘ਤੇ ਹਿੰਦੂ ਅਧਿਆਤਮਿਕ ਆਗੂਆਂ ਪ੍ਰੇਮਾਨੰਦ ਮਹਾਰਾਜ ਅਤੇ ਅਨਿਰੁਧਚਾਰੀਆ ਮਹਾਰਾਜ ਵਿਰੁੱਧ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਦੇ ਜਵਾਬ ਵਿੱਚ ਕੀਤਾ ਗਿਆ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।

ਦਿਸ਼ਾ ਦੀ ਭੈਣ ਅਤੇ ਸਾਬਕਾ ਫੌਜੀ ਅਧਿਕਾਰੀ ਖੁਸ਼ਬੂ ਪਟਾਨੀ, ਪਿਤਾ ਸੇਵਾਮੁਕਤ ਡੀਐਸਪੀ ਜਗਦੀਸ਼ ਪਟਾਨੀ, ਮਾਂ ਪਦਮਾ ਪਟਨੀ ਗੋਲੀਬਾਰੀ ਸਮੇਂ ਘਰ ਵਿੱਚ ਮੌਜੂਦ ਸਨ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਹਰ ਕੋਈ ਘਬਰਾ ਗਏ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਦਿਸ਼ਾ ਪਟਾਨੀ ਮੁੰਬਈ ਵਿੱਚ ਸੀ।ਜਗਦੀਸ਼ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਘਰ ਦੇ ਬਾਹਰੋਂ 2 ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਘਰ ਦੇ ਬਾਹਰ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਪੋਸਟ ਵਿੱਚ ਲਿਖਿਆ ਗਿਆ ਸੀ – ਸੰਤ ਪ੍ਰੇਮਾਨੰਦ ਮਹਾਰਾਜ ਅਤੇ ਅਨਿਰੁੱਧਾਚਾਰੀਆ ਮਹਾਰਾਜ ‘ਤੇ ਟਿੱਪਣੀਆਂ ‘ਤੇ ਗੁੱਸੇ ਕਾਰਨ ਗੋਲੀਬਾਰੀ ਕੀਤੀ ਗਈ ਹੈ। ਇਹ ਸਿਰਫ਼ ਇੱਕ ਟ੍ਰੇਲਰ ਹੈ।

ਪੁਲਿਸ ਸੁਪਰਡੈਂਟ ਅਨੁਰਾਗ ਆਰੀਆ ਨੇ ਕਿਹਾ, “ਬੀਤੀ ਰਾਤ ਲਗਭਗ 3:30 ਵਜੇ, ਸੇਵਾਮੁਕਤ ਸੀਓ ਜਗਦੀਸ਼ ਦੇ ਘਰ ‘ਤੇ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਦੁਆਰਾ ਕੀਤੀ ਗਈ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਮਿਲੀ… ਐਸਪੀ ਸਿਟੀ, ਐਸਓਜੀ ਅਤੇ ਨਿਗਰਾਨੀ ਟੀਮਾਂ ਦੇ ਨਾਲ, ਤੁਰੰਤ ਮੌਕੇ ‘ਤੇ ਰਵਾਨਾ ਕਰ ਦਿੱਤੇ ਗਏ। ਘਟਨਾ ਦੀ ਪੁਸ਼ਟੀ ਤੋਂ ਬਾਅਦ, ਸ਼ਿਕਾਇਤ ਦੇ ਆਧਾਰ ‘ਤੇ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਗੰਭੀਰ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਜਾ ਰਹੀ ਹੈ…”
ਨਿਵਾਸ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ, ਅਤੇ ਜਾਂਚ ਵੀ ਚੱਲ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























