iPhone 17 ਸੀਰੀਜ਼ ਲਾਂਚ ਹੁੰਦੇ ਹੀ Apple ਨੇ ਇਹ 3 ਮਾਡਲ ਕੀਤੇ ਬੰਦ
ਨਵੀ ਦਿੱਲੀ, 10 ਸਤੰਬਰ 2025 (ਵਿਸ਼ਵ ਵਾਰਤਾ): ਐਪਲ ਨੇ ਆਈਫੋਨ-17 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਵਾਰ, ਪਲੱਸ ਵੇਰੀਐਂਟ ਦੀ ਬਜਾਏ, ਕੰਪਨੀ ਨੇ ਐਪਲ ਦਾ ਹੁਣ ਤੱਕ ਦਾ ਸਭ ਤੋਂ ਪਤਲਾ ਫੋਨ ਆਈਫੋਨ ਏਅਰ ਲਾਂਚ ਕੀਤਾ ਹੈ। ਇਸਦੀ ਸ਼ੁਰੂਆਤੀ ਕੀਮਤ 1,19,900 ਰੁਪਏ ਹੈ, ਜੋ ਕਿ 1,59,900 ਰੁਪਏ ਤੱਕ ਜਾਂਦੀ ਹੈ। ਇਸ ਦੇ ਨਾਲ ਹੀ ਐਪਲ ਈਵੈਂਟ 2025 ਵਿੱਚ ਆਈਫੋਨ 17, ਆਈਫੋਨ 17 ਪ੍ਰੋ, ਆਈਫੋਨ 17 ਏਅਰ ਅਤੇ ਆਈਫੋਨ 17 ਪ੍ਰੋ ਮੈਕਸ ਦੇ ਲਾਂਚ ਦੇ ਨਾਲ ਕੰਪਨੀ ਨੇ ਅਧਿਕਾਰਤ ਸਾਈਟ ਤੋਂ ਕੁਝ ਪੁਰਾਣੇ ਆਈਫੋਨ ਮਾਡਲਾਂ ਨੂੰ ਹਟਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਈਫੋਨ 16 ਪ੍ਰੋ, ਆਈਫੋਨ 16 ਪ੍ਰੋ ਮੈਕਸ ਅਤੇ ਆਈਫੋਨ 15 ਦੇ ਤਿੰਨੋਂ ਪੁਰਾਣੇ ਮਾਡਲਾਂ ਨੂੰ ਐਪਲ ਦੀ ਅਧਿਕਾਰਤ ਸਾਈਟ ਤੋਂ ਹਟਾ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਨਾ ਤਾਂ ਕੰਪਨੀ ਇਨ੍ਹਾਂ ਮਾਡਲਾਂ ਦਾ ਉਤਪਾਦਨ ਕਰੇਗੀ ਅਤੇ ਨਾ ਹੀ ਇਨ੍ਹਾਂ ਨੂੰ ਐਪਲ ਸਾਈਟ ਰਾਹੀਂ ਵਿਕਰੀ ਲਈ ਉਪਲਬਧ ਕਰਵਾਇਆ ਜਾਵੇਗਾ।
ਦੱਸ ਦਈਏ ਕਿ ਇਹਨਾਂ ਤਿੰਨਾਂ ਮਾਡਲਾਂ ਦੇ ਬੰਦ ਹੋਣ ਤੋਂ ਬਾਅਦ ਵੀ ਲੋਕ ਇਹਨਾਂ ਨੂੰ ਔਫਲਾਈਨ ਰਿਟੇਲਰਾਂ ਅਤੇ ਔਨਲਾਈਨ ਈ-ਕਾਮਰਸ ਕੰਪਨੀਆਂ (ਫਲਿੱਪਕਾਰਟ, ਐਮਾਜ਼ਾਨ ਆਦਿ) ਤੋਂ ਖਰੀਦ ਸਕਣਗੇ (ਜਿੰਨਾ ਚਿਰ ਸਟਾਕ ਰਹੇਗਾ)।ਭਾਵੇਂ ਐਪਲ ਦੀ ਸਾਈਟ ਤੋਂ ਆਈਫੋਨ 16 ਪ੍ਰੋ ਨੂੰ ਹਟਾ ਦਿੱਤਾ ਗਿਆ ਹੈ, ਪਰ ਆਈਫੋਨ 17 ਸੀਰੀਜ਼ ਦੇ ਲਾਂਚ ਹੁੰਦੇ ਹੀ ਆਈਫੋਨ 16 ਪ੍ਰੋ ਦੀ ਕੀਮਤ ਵੀ ਘਟਾ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























