Asia Cup 2025 : ਟੀ-20 ਏਸ਼ੀਆ ਕੱਪ ‘ਚ ਅਫਗਾਨਿਸਤਾਨ ਦੀ ਜੇਤੂ ਸ਼ੁਰੂਆਤ ; ਹਾਂਗਕਾਂਗ ਨੂੰ 94 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 10ਸਤੰਬਰ(ਵਿਸ਼ਵ ਵਾਰਤਾ) Asia Cup 2025 : ਅਫਗਾਨਿਸਤਾਨ ਨੇ ਟੀ-20 ਏਸ਼ੀਆ ਕੱਪ 2025 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਟੀਮ ਨੇ ਮੰਗਲਵਾਰ ਨੂੰ ਪਹਿਲੇ ਮੈਚ ਵਿੱਚ ਹਾਂਗਕਾਂਗ ਨੂੰ 94 ਦੌੜਾਂ ਨਾਲ ਹਰਾਇਆ।

ਇਸ ਟੂਰਨਾਮੈਂਟ ਵਿੱਚ ਦੌੜਾਂ ਦੇ ਮਾਮਲੇ ਵਿੱਚ ਇਹ ਅਫਗਾਨਿਸਤਾਨ ਦੀ ਸਭ ਤੋਂ ਵੱਡੀ ਜਿੱਤ ਹੈ। ਅਫਗਾਨਿਸਤਾਨ ਨੇ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ‘ਤੇ 188 ਦੌੜਾਂ ਬਣਾਈਆਂ। ਜਵਾਬ ਵਿੱਚ, ਹਾਂਗਕਾਂਗ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ‘ਤੇ ਸਿਰਫ 94 ਦੌੜਾਂ ਹੀ ਬਣਾ ਸਕੀ।
Atal and Omarzai did the damage with the bat and the bowlers finished the job as Afghanistan cruised to a huge win in Match 1️⃣ of the #DPWorldAsiaCup2025 #AFGvHK #ACC pic.twitter.com/bW7jQRDhiQ
— AsianCricketCouncil (@ACCMedia1) September 9, 2025
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























