Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 6 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਚ ਹੋ ਰਿਹਾ ਸੁਧਾਰ – ਫੋਰਟਿਸ ਹਸਪਤਾਲ, ਉਨ੍ਹਾਂ ਨੂੰ ਥਕਾਵਟ, ਧੜਕਣ ਵਧਣ ਅਤੇ ਸਿਹਤ ਵਿਗੜਨ ਦੀ ਸ਼ਿਕਾਇਤ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ
– ਸਤਲੁਜ ਦਰਿਆ ਤੋਂ ਲੁਧਿਆਣਾ ਵਿੱਚ ਹੜ੍ਹ ਦਾ ਖ਼ਤਰਾ ਬਰਕਰਾਰ: ਸੁਰੱਖਿਆ ਲਈ ਬਣਾਏ ਗਏ ਰਿੰਗ ਬੰਨ੍ਹ ਤੱਕ ਪਹੁੰਚਿਆ ਪਾਣੀ
– ਪੰਜਾਬ-ਚੰਡੀਗੜ੍ਹ ਦੇ 2 ਅਧਿਆਪਕਾਂ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ: ਰਾਸ਼ਟਰੀ ਪੁਰਸਕਾਰ ਪ੍ਰਾਪਤ, ਇੱਕ ਦਾ 15 ਸਾਲਾਂ ਤੋਂ 100% ਨਤੀਜਾ, ਦੂਜੇ ਨੇ ਸਰਕਾਰੀ ਸਕੂਲਾਂ ਵਿੱਚ ਏ.ਸੀ. ਲਾਏ
– ਪ੍ਰਧਾਨ ਮੰਤਰੀ ਮੋਦੀ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਨਗੇ, ਸਥਿਤੀ ਦਾ ਜਾਇਜ਼ਾ ਲੈਣਗੇ
– ਉਤਰਾਖੰਡ: ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਮੁੜ ਸ਼ੁਰੂ, ਖਰਾਬ ਮੌਸਮ ਕਾਰਨ ਯਾਤਰਾ ਰੋਕੀ ਗਈ ਸੀ
– ਟਰੰਪ ਨੇ ਕਿਹਾ- ਅਸੀਂ ਭਾਰਤ-ਰੂਸ ਨੂੰ ਚੀਨ ਦੇ ਹੱਥੋਂ ਖੋ ਦਿੱਤਾ ਹੈ: ਮੋਦੀ-ਪੁਤਿਨ ਅਤੇ ਜਿਨਪਿੰਗ ਦੀ ਫੋਟੋ ਪੋਸਟ ਕੀਤੀ; ਕੱਲ੍ਹ ਉਨ੍ਹਾਂ ਕਿਹਾ ਸੀ ਕਿ ਭਾਰਤ ‘ਤੇ ਟੈਰਿਫ ਜ਼ਰੂਰੀ ਸੀ
– ਟੈਰਿਫ ਹਟਾਉਣ ਲਈ ਟਰੰਪ ਦੇ ਮੰਤਰੀ ਦੀਆਂ 3 ਸ਼ਰਤਾਂ: ਭਾਰਤ ਬ੍ਰਿਕਸ ਛੱਡ ਦੇਵੇ, ਰੂਸ ਤੋਂ ਤੇਲ ਖਰੀਦਣਾ ਬੰਦ ਕਰੇ ਅਤੇ ਅਮਰੀਕਾ ਦਾ ਸਮਰਥਨ ਕਰੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























