Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 3 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ਦੇ ਸਾਰੇ 23 ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦਾ ਕਰ ਰਹੇ ਸਾਹਮਣਾ ਸਰਕਾਰੀ ਅੰਕੜਿਆਂ ਅਨੁਸਾਰ ਲਗਭਗ 1400 ਪਿੰਡ ਪਾਣੀ ਵਿੱਚ ਡੁੱਬੇ
– ਸੂਬੇ ‘ਚ ਕਈ ਥਾਵਾਂ ‘ਤੇ ਲਗਾਤਾਰ ਭਾਰੀ ਬਾਰਿਸ਼: ਮੌਸਮ ਵਿਭਾਗ ਨੇ ਅੱਜ ਲਈ ਯੈਲੋ ਅਲਰਟ ਕੀਤਾ ਜਾਰੀ
– ਪੰਜਾਬ ਵਿੱਚ ਹੜ੍ਹਾਂ ਦੇ ਸੰਕਟ ਵਿਚਾਲੇ ਅੱਜ ਸੰਗਰੂਰ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ, ਮਕਰੋੜ ਸਾਹਿਬ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ, ਘੱਗਰ ਦਰਿਆ ‘ਤੇ ਬਣੇ ਦੋ ਪੁਲਾਂ ਦਾ ਵੀ ਕਰਨਗੇ ਨਿਰੀਖਣ, ਰਾਹਤ ਅਤੇ ਬਚਾਅ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ
– ਚੰਡੀਗੜ੍ਹ ਪੀਯੂ ਵਿੱਚ ਅੱਜ ਵਿਦਿਆਰਥੀ ਯੂਨੀਅਨ ਚੋਣਾਂ: 17 ਹਜ਼ਾਰ ਵਿਦਿਆਰਥੀ ਵੋਟ ਪਾਉਣਗੇ; ਪ੍ਰਧਾਨ ਲਈ 8 ਉਮੀਦਵਾਰ, 29 ਪੁਲਿਸ ਅਧਿਕਾਰੀ ਬਾਹਰੀ ਲੋਕਾਂ ‘ਤੇ ਰੱਖਣਗੇ ਨਜ਼ਰ
– PM Modi ਆਪਣੀ ਮਾਂ ਨੂੰ ਗਾਲ ਕੱਢਣ ‘ਤੇ ਹੋਏ ਭਾਵੁਕ: ਕਿਹਾ – ‘ਇਹ ਸਾਰੀਆਂ ਮਾਵਾਂ ਅਤੇ ਭੈਣਾਂ ਦਾ ਅਪਮਾਨ’
– ਅਫਗਾਨਿਸਤਾਨ ਵਿੱਚ ਫਿਰ ਆਇਆ ਭੂਚਾਲ, ਹੁਣ ਤੱਕ 1400 ਲੋਕਾਂ ਦੀ ਮੌਤ: ਤਾਲਿਬਾਨ ਨੇ ਦੁਨੀਆ ਤੋਂ ਮੰਗੀ ਮਦਦ, ਭਾਰਤ ਨੇ 15 ਟਨ ਖਾਣ-ਪੀਣ ਦੀਆਂ ਚੀਜ਼ਾਂ ਅਤੇ 1000 ਟੈਂਟ ਭੇਜੇ
– ਵਿਕਟਰੀ ਦਿਵਸ ‘ਤੇ ਚੀਨ ਦੀ ਸਭ ਤੋਂ ਵੱਡੀ ਫੌਜੀ ਪਰੇਡ: ਜਿਨਪਿੰਗ ਨੇ ਕਿਹਾ- ਸਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ; ਪੁਤਿਨ-ਕਿਮ ਸਮੇਤ 25 ਦੇਸ਼ਾਂ ਦੇ ਨੇਤਾ ਰਹੇ ਮੌਜੂਦ
– ਬਲੋਚਿਸਤਾਨ ਵਿੱਚ ਰੈਲੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿੱਚ 11 ਮੌਤਾਂ, ਕਈ ਜ਼ਖਮੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























