Big Breaking: ਕਵਰੇਜ ਦੌਰਾਨ Reporter ਨੂੰ ਮਾਰੀ ਗੋਲੀ !, ਪੜ੍ਹੋ ਪੂਰੀ ਖਬਰ
ਨਵੀਂ ਦਿੱਲੀ, 31 ਅਗਸਤ 2025 (ਵਿਸ਼ਵ ਵਾਰਤਾ) – ਮਣੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ਫੁੱਲਾਂ ਦੇ ਤਿਉਹਾਰ ਨੂੰ ਕਵਰ ਕਰਨ ਵਾਲੇ ਇੱਕ ਟੀਵੀ ਪੱਤਰਕਾਰ ਨੂੰ (Big Breaking) ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਐਤਵਾਰ ਨੂੰ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ।
ਮਿਲੀ ਜਾਣਕਾਰੀ ਅਨੁਸਾਰ ਨਾਗਾਲੈਂਡ ਸਥਿਤ ਇਕ ਟੀਵੀ ਦੇ ਪੱਤਰਕਾਰ ਦੀਪ ਸੈਕੀਆ ਦੇ ਹੱਥਾਂ ਅਤੇ ਲੱਤਾਂ ਵਿੱਚ ਕਵਰੇਜ ਦੌਰਾਨ ਗੋਲੀ ਮਾਰੀ ਗਈ ਹੈ। ਪੁਲਿਸ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਨਾਗਾ-ਪ੍ਰਭਾਵੀ ਜ਼ਿਲ੍ਹੇ ਦੇ ਲਾਈ ਪਿੰਡ ਵਿੱਚ ਵਾਪਰੀ, ਜਿੱਥੇ ਸੈਕੀਆ ਜਿਨੀਆ ਫੁੱਲ ਤਿਉਹਾਰ ਨੂੰ ਕਵਰ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸਾਮ ਦੇ ਜੋਰਹਾਟ ਦੇ ਰਹਿਣ ਵਾਲੇ ਸੈਕੀਆ ਨੂੰ ਪਹਿਲਾਂ ਸੈਨਾਪਤੀ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਬਿਹਤਰ ਇਲਾਜ ਲਈ ਨਾਗਾਲੈਂਡ ਰੈਫਰ ਕਰ ਦਿੱਤਾ ਗਿਆ ਹੈ।

ਪੱਤਰਕਾਰ ‘ਤੇ ਹਮਲਾ ਕਰਨ ਵਾਲੇ ਨੂੰ ਬੰਦੂਕਧਾਰੀ ਨੂੰ ਸਥਾਨਕ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਹਮਲਾਵਰ ਕੋਲ ‘ਏਅਰ ਗਨ’ ਸੀ। ਪੁਲਿਸ ਨੇ ਕਿਹਾ ਕਿ ਉਹ ਪੱਤਰਕਾਰ ‘ਤੇ ਹਮਲਾ ਕਰਨ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























