Independence Day : ਅੱਜ ਦੇਸ਼ ਮਨਾ ਰਿਹਾ ਆਪਣਾ 79ਵਾਂ ਆਜ਼ਾਦੀ ਦਿਵਸ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ; 12ਵੀਂ ਵਾਰ ਲਾਲ ਕਿਲ੍ਹੇ ’ਤੇ ਲਹਿਰਾਉਣਗੇ ਤਿਰੰਗਾ

ਚੰਡੀਗੜ੍ਹ, 15ਅਗਸਤ(ਵਿਸ਼ਵ ਵਾਰਤਾ)Independence Day : ਦੇਸ਼ ਅੱਜ(15 ਅਗਸਤ) ਆਪਣਾ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 12ਵੀਂ ਵਾਰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣਗੇ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪਹੁੰਚਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਵੇਰੇ 7:30 ਵਜੇ ਲਾਲ ਕਿਲ੍ਹੇ ਪਹੁੰਚਣਗੇ। ਜਿੱਥੇ ਤਿੰਨਾਂ ਸੈਨਾਵਾਂ ਦੇ ਜਵਾਨ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦੇਣਗੇ। ਫਿਰ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ।

ਇਸ ਵਾਰ ਥੀਮ ‘ਨਵਾਂ ਭਾਰਤ’ ਹੈ। ਇਸ ਸਾਲ ਪਹਿਲੀ ਵਾਰ, 11 ਅਗਨੀਵੀਰ ਰਾਸ਼ਟਰੀ ਗੀਤ ਵਜਾਉਂਦੇ ਬੈਂਡ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਸੱਦਾ ਪੱਤਰ ‘ਤੇ ਆਪ੍ਰੇਸ਼ਨ ਸਿੰਦੂਰ ਦਾ ਲੋਗੋ ਅਤੇ ਚਨਾਬ ਪੁਲ ਦਾ ਵਾਟਰਮਾਰਕ ਹੈ।
आप सभी को स्वतंत्रता दिवस की हार्दिक शुभकामनाएं। मेरी कामना है कि यह सुअवसर सभी देशवासियों के जीवन में नया जोश और नई स्फूर्ति लेकर आए, जिससे विकसित भारत के निर्माण को नई गति मिले। जय हिंद!
— Narendra Modi (@narendramodi) August 15, 2025
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























