SYL ਦੇ ਮੁੱਦੇ ‘ਤੇ ਪੰਜਾਬ – ਹਰਿਆਣਾ ਵਿਚਾਲੇ ਮੀਟਿੰਗ ਹੋਈ ਖ਼ਤਮ
– ਬੈਠਕ ਮਗਰੋਂ CM ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ, 5 ਅਗਸਤ 2025 (ਵਿਸ਼ਵ ਵਾਰਤਾ): ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਦਿੱਲੀ ਵਿੱਚ ਮੀਟਿੰਗ ਹੋਈ।
ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕਿ “ਕੁਝ ਚੀਜ਼ਾਂ ਸੁਲਝ ਰਹੀਆਂ ਹਨ। ਗੱਲਬਾਤ ਕੁਝ ਕਦਮ ਅੱਗੇ ਵਧੀ ਹੈ। ਅੱਜ ਦੀ ਗੱਲਬਾਤ ਵਿੱਚ ਕੁਝ ਨੁਕਤੇ ਉਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਕੁਝ ਹੱਲ ਨਿਕਲ ਸਕਦਾ ਹੈ।” ਸੀਐਮ ਮਾਨ ਨੇ ਕਿਹਾ ਕਿ “ਅੱਜ 5ਵੇਂ ਪੜਾਅ ਦੀ ਮੀਟਿੰਗ ਹੋਈ ਹੈ। ਜਿਸ ਵਿੱਚ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ। ਅੱਜ ਗੱਲਬਾਤ ਚੰਗੇ ਮਾਹੌਲ ਵਿੱਚ ਹੋਈ। ਇਸ ਮਾਮਲੇ (SYL) ‘ਤੇ ਅਗਲੀ ਸੁਣਵਾਈ ਦੀ ਮਿਤੀ 13 ਅਗਸਤ ਹੈ। ਮਾਣਯੋਗ ਅਦਾਲਤ ਨੇ ਕਿਹਾ ਸੀ ਕਿ ਜੇਕਰ ਬੈਠ ਕੇ ਗੱਲਬਾਤ ਹੋਵੇ ਤਾਂ ਬਿਹਤਰ ਹੋਵੇਗਾ।ਅਸੀਂ 13 ਤਰੀਕ ਤੋਂ ਪਹਿਲਾਂ ਦੁਬਾਰਾ ਮਿਲਾਂਗੇ। ਮੈਨੂੰ ਉਮੀਦ ਹੈ ਕਿ ਮੈਂ ਪੰਜਾਬ ਦਾ ਪੱਖ ਰੱਖਣ ਚ ਕਾਮਯਾਬ ਰਿਹਾ ਅਤੇ ਕੇਂਦਰ ਸਰਕਾਰ ਇਸਨੂੰ ਸਮਝੇਗੀ। ਅਸੀਂ ਇੱਕ ਅਨਾਜ ਦਾ ਗੋਲਾ ਹਾਂ, ਜਿਸਨੂੰ ਪਾਣੀ ਦੀ ਲੋੜ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























