Mumbai: ਬਹੁਮੰਜ਼ਲੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗੀ 4 ਸਾਲਾ ਬੱਚੀ
ਮੁੰਬਈ, 25 ਜੁਲਾਈ (ਵਿਸ਼ਵ ਵਾਰਤਾ): ਮੁੰਬਈ (Mumbai) ਦੇ ਨਾਈਗਾਓਂ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 12ਵੀਂ ਮੰਜ਼ਿਲ ਦੀ ਖਿੜਕੀ ਤੋਂ ਡਿੱਗਣ ਨਾਲ ਇੱਕ 4 ਸਾਲਾ ਬੱਚੀ ਦੀ ਮੌਤ ਹੋ ਗਈ। ਉਸਦੀ ਪਛਾਣ ਅੰਵਿਕਾ ਪ੍ਰਜਾਪਤੀ (Mumbai) ਵਜੋਂ ਹੋਈ ਹੈ।

ਇਹ ਘਟਨਾ ਉਸ ਸਮੇ ਵਾਪਰੀ ਜਦੋਂ ਮਾਂ ਆਪਣੀ 4 ਸਾਲ ਦੀ ਧੀ ਨਾਲ ਬਾਹਰ ਜਾਣ ਦੀ ਤਿਆਰੀ ਕਰ ਰਹੀ ਸੀ, ਅੰਵਿਕਾ ਨੂੰ ਉਸਦੀ ਮਾਂ ਨੇ ਜੁੱਤੀਆਂ ਦੇ ਰੈਕ ‘ਤੇ ਬਿਠਾਉਂਦੀ ਹੈ ਅਤੇ ਫਿਰ ਉਹ ਆਪਣੀਆਂ ਚੱਪਲਾਂ ਪਾਉਣ ਲਈ ਝੁਕਦੀ ਹੈ। ਪਰ ਇਸ ਦੌਰਾਨ ਬੱਚੀ ਸ਼ੁ ਰੈਕ ਤੋਂ ਉੱਠ ਕੇ ਖਿੜਕੀ ‘ਤੇ ਬੈਠਣ ਲੱਗੀ। ਇਸ ਦੌਰਾਨ ਮਾਸੂਮ ਬੱਚੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਹੇਠਾਂ ਡਿੱਗ ਪਈ।

ਅੰਵਿਕਾ (Mumbai) ਦੀ ਮਾਂ ਮਦਦ ਲਈ ਚੀਕਾਂ ਮਾਰਦੀ ਰਹੀ। ਇਸ ਦੌਰਾਨ ਗੁਆਂਢੀ ਭੱਜ ਕੇ ਬਾਹਰ ਆਏ ਅਤੇ ਬੱਚੀ ਨੂੰ ਚੁੱਕ ਲਿਆ। ਅੰਵਿਕਾ ਨੂੰ ਤੁਰੰਤ ਵਸਈ ਵੈਸਟ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬੱਚੀ ਨਾਲ ਵਾਪਰੀ ਇਸ ਘਟਨਾ ਦੀ ਪੂਰੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ। ਹਾਦਸੇ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















