Morning News: ਸਵੇਰੇ 8:30 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 23 ਜੁਲਾਈ 2025 (ਵਿਸ਼ਵ ਵਾਰਤਾ): ਅੱਜ ਦੇ ਦਿਨ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।

– ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਉਹ 117 ਸੀਟਾਂ ‘ਤੇ ਲੜਨਗੇ ਚੋਣ: ਕੁੱਝ ਦਿਨ ਪਹਿਲਾਂ ਸੁਨੀਲ ਜਾਖੜ ਨੇ ਅਕਾਲੀ-ਭਾਜਪਾ ਗੱਠਜੋੜ ਦੀ ਕੀਤੀ ਸੀ ਵਕਾਲਤ
– ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ: ਬਠਿੰਡਾ ਸਭ ਤੋਂ ਗਰਮ, ਤਾਪਮਾਨ 3.4 ਡਿਗਰੀ ਵਧਿਆ, 28 ਜੁਲਾਈ ਤੋਂ ਮੌਸਮ ਬਦਲੇਗਾ
– ਕੈਨੇਡਾ ਵਿੱਚ ਪੰਜਾਬੀ ਨੇ ਫੁੱਟਪਾਥ ‘ਤੇ ਚਲਾਈ ਕਾਰ: ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਿਫ਼ਤਾਰ; ਗੱਡੀ ਜ਼ਬਤ, ਲਾਇਸੈਂਸ ਮੁਅੱਤਲ
– ਸੰਸਦ ਦੇ ਮਾਨਸੂਨ ਸੈਸ਼ਨ ਦਾ ਚੌਥਾ ਦਿਨ: ਪਹਿਲਗਾਮ-ਆਪ੍ਰੇਸ਼ਨ ਸਿੰਦੂਰ, ਬਿਹਾਰ ਵੋਟਰ ਸੂਚੀ ਮੁੱਦੇ ‘ਤੇ ਹੰਗਾਮੇ ਦੀ ਸੰਭਾਵਨਾ; ਪਿਛਲੇ ਦਿਨ ਸਦਨ 3 ਵਾਰ ਮੁਲਤਵੀ ਕੀਤਾ ਗਿਆ
– ਹਿਮਾਚਲ ਵਿੱਚ ਜ਼ਮੀਨ ਖਿਸਕਣ ਕਾਰਨ 345 ਸੜਕਾਂ ਬੰਦ: ਹੁਣ ਤੱਕ 137 ਲੋਕਾਂ ਦੀ ਮੌਤ, 34 ਲਾਪਤਾ
– 6 ਮਹੀਨਿਆਂ ਤੱਕ ਰਾਸ਼ਨ ਨਾ ਲੈਣ ‘ਤੇ ਰੱਦ ਹੋਵੇਗਾ ਰਾਸ਼ਨ ਕਾਰਡ: ਘਰ-ਘਰ ਜਾ ਕੇ ਕੀਤੀ ਜਾਵੇਗੀ ਜਾਂਚ; ਕੇਂਦਰ ਸਰਕਾਰ ਨੇ ਰਾਜਾਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ
– ਪਾਕਿਸਤਾਨੀ ਕਲਾਕਾਰਾਂ ਕਾਰਨ ਇੱਕ ਹੋਰ ਪੰਜਾਬੀ ਫਿਲਮ (ਚੱਲ ਮੇਰਾ ਪੁੱਤ-4) ਫਸੀ: ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ; ਦਿਲਜੀਤ ਦੋਸਾਂਝ ਨੂੰ ਵੀ ਲੱਗ ਚੁੱਕਾ ਹੈ ਝਟਕਾ
– IND vs ENG ਮੈਨਚੈਸਟਰ ਟੈਸਟ: ਭਾਰਤ ਨੇ ਪਹਿਲੇ ਦਿਨ 264 ਦੌੜਾਂ ‘ਤੇ 4 ਵਿਕਟਾਂ ਗੁਆਈਆਂ, ਯਸ਼ਸਵੀ ਅਤੇ ਸੁਦਰਸ਼ਨ ਅਰਧ ਸੈਂਕੜੇ ਲਗਾਉਣ ਤੋਂ ਬਾਅਦ ਆਊਟ; ਪੰਤ ਰਿਟਾਇਰਡ ਹਰਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























