• Latest
  • Trending
AMRITSAR ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ

AMRITSAR ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ

1 year ago
FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

9 minutes ago
ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ

23 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

32 minutes ago
IRDAI ਨੇ 88 ਸਾਲਾ ਵਿਅਕਤੀ ਨੂੰ ਪਾਲਿਸੀ ਗਲਤ ਢੰਗ ਨਾਲ ਵੇਚਣ ‘ਤੇ Canara HSBC Life ‘ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

IRDAI ਨੇ 88 ਸਾਲਾ ਵਿਅਕਤੀ ਨੂੰ ਪਾਲਿਸੀ ਗਲਤ ਢੰਗ ਨਾਲ ਵੇਚਣ ‘ਤੇ Canara HSBC Life ‘ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

1 hour ago
ਮੋਲਡੋਵਾ ਤੋਂ ਗੈਂਗਸਟਰ ਅੰਮ੍ਰਿਤ ਦਾਲਮ ਦੀ ਹਵਾਲਗੀ

ਮੋਲਡੋਵਾ ਤੋਂ ਗੈਂਗਸਟਰ ਅੰਮ੍ਰਿਤ ਦਾਲਮ ਦੀ ਹਵਾਲਗੀ

2 hours ago
ਸਕੂਲ ਬੱਸ ਡਰਾਈਵਰ ‘ਤੇ ਚਲਾਈ ਗੋਲੀ ; ਘਟਨਾ ਵੇਲੇ ਬੱਸ ‘ਚ 50 ਵਿਦਿਆਰਥੀ ਸਨ ਸਵਾਰ 

ਸਕੂਲ ਬੱਸ ਡਰਾਈਵਰ ‘ਤੇ ਚਲਾਈ ਗੋਲੀ ; ਘਟਨਾ ਵੇਲੇ ਬੱਸ ‘ਚ 50 ਵਿਦਿਆਰਥੀ ਸਨ ਸਵਾਰ 

2 hours ago
ਜਲੰਧਰ ਵਿੱਚ 5 ਕਿਲੋ ਹੈਰੋਇਨ ਤੇ ਨਕਦੀ ਸਮੇਤ 2 ਤਸਕਰ ਗ੍ਰਿਫ਼ਤਾਰ

ਜਲੰਧਰ ਵਿੱਚ 5 ਕਿਲੋ ਹੈਰੋਇਨ ਤੇ ਨਕਦੀ ਸਮੇਤ 2 ਤਸਕਰ ਗ੍ਰਿਫ਼ਤਾਰ

2 hours ago
15 ਸਤੰਬਰ ਨੂੰ ਪੰਜਾਬ ਦੌਰੇ ‘ਤੇ ਆਉਣਗੇ ਸਚਿਨ ਪਾਇਲਟ

15 ਸਤੰਬਰ ਨੂੰ ਪੰਜਾਬ ਦੌਰੇ ‘ਤੇ ਆਉਣਗੇ ਸਚਿਨ ਪਾਇਲਟ

2 hours ago
ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

2 hours ago
US Open : ਲੜਕੀਆਂ ਦੇ ਡਬਲਜ਼ ਸੈਮੀਫਾਈਨਲ ਵਿੱਚ ਹਾਰ ਤੋਂ ਬਾਅਦ ਭਾਰਤ ਦੀ ਮਾਇਆ ਰਾਜੇਸ਼ਵਰਨ ਬਾਹਰ

US Open : ਲੜਕੀਆਂ ਦੇ ਡਬਲਜ਼ ਸੈਮੀਫਾਈਨਲ ਵਿੱਚ ਹਾਰ ਤੋਂ ਬਾਅਦ ਭਾਰਤ ਦੀ ਮਾਇਆ ਰਾਜੇਸ਼ਵਰਨ ਬਾਹਰ

2 hours ago
91ਵੀਂ ਆਲ ਇੰਡੀਆ ਰੇਲਵੇ ਐਥਲੈਟਿਕਸ ਚੈਂਪੀਅਨਸ਼ਿਪ ਦਾ ਅੱਜ ਦੂਜਾ ਦਿਨ

91ਵੀਂ ਆਲ ਇੰਡੀਆ ਰੇਲਵੇ ਐਥਲੈਟਿਕਸ ਚੈਂਪੀਅਨਸ਼ਿਪ ਦਾ ਅੱਜ ਦੂਜਾ ਦਿਨ

4 hours ago
ਹਾਰਰ ਥ੍ਰਿਲਰ ਫਿਲਮ ‘418’ ਦਾ ਟ੍ਰੇਲਰ ਰਿਲੀਜ਼ ; 18 ਸਤੰਬਰ ਤੋਂ ਸਿਨੇਮਾਘਰਾਂ ‘ਚ ਦਿਖੇਗੀ ਫਿਲਮ

ਹਾਰਰ ਥ੍ਰਿਲਰ ਫਿਲਮ ‘418’ ਦਾ ਟ੍ਰੇਲਰ ਰਿਲੀਜ਼ ; 18 ਸਤੰਬਰ ਤੋਂ ਸਿਨੇਮਾਘਰਾਂ ‘ਚ ਦਿਖੇਗੀ ਫਿਲਮ

4 hours ago
Hindi News
English News
Saturday, September 12, 2026
No Result
View All Result
28 °c
Chandigarh
27 ° Sun
28 ° Mon
28 ° Tue
28 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

AMRITSAR ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ

ਗ੍ਰਿਫ਼ਤਾਰ ਮੁਲਜ਼ਮ ਪਾਕਿਸਤਾਨ-ਅਧਾਰਤ ਤਸਕਰ ਨਾਲ ਮਿਲ ਕਰ ਰਿਹਾ ਸੀ ਕੰਮ: ਡੀਜੀਪੀ ਗੌਰਵ ਯਾਦਵ

July 17, 2025
in ਖਬਰਾਂ, ਪੰਜਾਬ
AMRITSAR ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ

AMRITSAR ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ

— ਗ੍ਰਿਫ਼ਤਾਰ ਮੁਲਜ਼ਮ ਪਾਕਿਸਤਾਨ-ਅਧਾਰਤ ਤਸਕਰ ਨਾਲ ਮਿਲ ਕਰ ਰਿਹਾ ਸੀ ਕੰਮ: ਡੀਜੀਪੀ ਗੌਰਵ ਯਾਦਵ

—ਪੰਜਾਬ ਵਿੱਚ ਅਪਰਾਧੀ ਤੱਤਾਂ ਨੂੰ ਵੇਚੇ ਜਾਣੇ ਸਨ ਇਹ ਬਰਾਮਦ ਕੀਤੇ ਗਏ ਹਥਿਆਰ

In a major crackdown, Counter Intelligence (CI) Amritsar apprehends an operative and busts a cross-border illegal arms smuggling module with links to #Pakistan.

Acting on specific intelligence inputs, CI teams intercepted Harjinder Singh, a repeat offender, near Bohru Pul on the… pic.twitter.com/j9Uy4LRGhe

— DGP Punjab Police (@DGPPunjabPolice) July 17, 2025

ਚੰਡੀਗੜ੍ਹ/ਅੰਮ੍ਰਿਤਸਰ, 17 ਜੁਲਾਈ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ PUNJAB ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਇੱਕ ਸੰਚਾਲਕ ਨੂੰ .30 ਬੋਰ ਦੇ 10 ਆਧੁਨਿਕ ਪਿਸਤੌਲਾਂ ਅਤੇ ਮੈਗਜ਼ੀਨਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਪਿੰਡ ਡੱਲ, ਤਰਨਤਾਰਨ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਉਹ ਇੱਕ ਬਦਨਾਮ ਨਸ਼ਾ ਤਸਕਰ ਹੈ ਜਿਸ ਵਿਰੁੱਧ ਐਨਡੀਪੀਐਸ ਐਕਟ ਨਾਲ ਸਬੰਧਤ ਦੋ ਮਾਮਲੇ ਦਰਜ ਹਨ ਅਤੇ ਹਾਲ ਹੀ ਵਿੱਚ ਉਹ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਇਆ ਹੈ।

ਇਹ ਸਫ਼ਲਤਾ ਸੀਆਈ ਅੰਮ੍ਰਿਤਸਰ(AMRITSAR) ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਜਿਹੇ ਮਾਡਿਊਲ ਦੇ ਤਿੰਨ ਕਾਰਕੁਨਾਂ – ਸਰਬਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਦੋਵੇਂ ਵਾਸੀ ਫਿਰੋਜ਼ਪੁਰ ਅਤੇ ਅਸ਼ਮਨਦੀਪ ਸਿੰਘ ਵਾਸੀ ਤਰਨ ਤਾਰਨ ਨੂੰ ਅੱਠ ਆਧੁਨਿਕ ਹਥਿਆਰਾਂ, 1 ਕਿਲੋ ਹੈਰੋਇਨ ਅਤੇ 2.9 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਪੰਦਰਾਂ ਦਿਨਾਂ ਬਾਅਦ ਹਾਸਲ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਅਧਾਰਤ ਤਸਕਰ ਜੋ ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਹੈ, ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਹਵਾ ਦੇਣ ਦੇ ਇਰਾਦੇ ਨਾਲ ਸੂਬੇ ਭਰ ਦੇ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ।

ਇਸ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਤਰਨਤਾਰਨ ਦੇ ਪਿੰਡ ਡੱਲ ਨੇੜੇ ਪੈਂਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਹੋਣ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਸ਼ੱਕੀ ਹਰਜਿੰਦਰ ਸਿੰਘ ਨੂੰ ਅੰਮ੍ਰਿਤਸਰ-ਝਬਾਲ ਸੜਕ ‘ਤੇ ਬੋਹੜੂ ਪੁਲ ਨੇੜੇ ਰੋਕਿਆ, ਜਦੋਂ ਉਹ ਕਿਸੇ ਪਾਰਟੀ ਨੂੰ ਖੇਪ ਡਲੀਵਰ ਕਰਨ ਜਾ ਰਿਹਾ ਸੀ ਅਤੇ ਉਸਦੇ ਕਬਜ਼ੇ ਵਿੱਚੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਅਤੇ ਉਸ ਵਿਅਕਤੀ ਜਿਸ ਨੂੰ ਇਹ ਖੇਪ ਡਲੀਵਰ ਕੀਤੀ ਜਾਣੀ ਸੀ, ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ ਐਫਆਈਆਰ ਨੰਬਰ 39 ਮਿਤੀ 17-07-2025 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25, 25(1)(ਏ) ਅਤੇ 25(1)(ਬੀ) ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।

White

White

Tags: amritsarBREAKING NEWSDGP punjabLatest Punjab news in PunjabiPUNJABPunjab GovernmentPUNJAB POLICEtop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

by Navjot
September 12, 2026
0

FSSAI ਨੇ 'ਅਸੁਰੱਖਿਅਤ' ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼  ਨਵੀਂ...

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ

by Navjot
September 12, 2026
0

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਟੀਮ ਦਾ ਐਲਾਨ ; ਪੜ੍ਹੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ) ਪੰਜਾਬ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
September 12, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ...

IRDAI ਨੇ 88 ਸਾਲਾ ਵਿਅਕਤੀ ਨੂੰ ਪਾਲਿਸੀ ਗਲਤ ਢੰਗ ਨਾਲ ਵੇਚਣ ‘ਤੇ Canara HSBC Life ‘ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

IRDAI ਨੇ 88 ਸਾਲਾ ਵਿਅਕਤੀ ਨੂੰ ਪਾਲਿਸੀ ਗਲਤ ਢੰਗ ਨਾਲ ਵੇਚਣ ‘ਤੇ Canara HSBC Life ‘ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

by Navjot
September 12, 2026
0

IRDAI ਨੇ 88 ਸਾਲਾ ਵਿਅਕਤੀ ਨੂੰ ਪਾਲਿਸੀ ਗਲਤ ਢੰਗ ਨਾਲ ਵੇਚਣ 'ਤੇ Canara HSBC Life 'ਤੇ ਲਗਾਇਆ 1 ਕਰੋੜ ਰੁਪਏ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

FSSAI ਨੇ ‘ਅਸੁਰੱਖਿਅਤ’ ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼ 

by Navjot
September 12, 2026
0

FSSAI ਨੇ 'ਅਸੁਰੱਖਿਅਤ' ਹੋਣ ਦੇ ਖਦਸ਼ੇ ਕਾਰਨ ਨੀਲਗਿਰੀ ਆਇਲ ਅਤੇ ਐਕਵਾਗ੍ਰੀ ਪ੍ਰੋਸੈਸਿੰਗ ਨੂੰ Products ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼  ਨਵੀਂ...

Most Popular

Punjab: ਔਰਤ ਦਾ ਟਾਇਲਟ ਕਲੀਨਰ ਪਿਲਾ ਕੇ ਕਤਲ

Punjab: ਔਰਤ ਦਾ ਟਾਇਲਟ ਕਲੀਨਰ ਪਿਲਾ ਕੇ ਕਤਲ

by Ranjit Singh
3 weeks ago
0

Punjab: ਔਰਤ ਦਾ ਟਾਇਲਟ ਕਲੀਨਰ ਪਿਲਾ ਕੇ ਕਤਲ ਜਲੰਧਰ, 23 ਅਗਸਤ (ਵਿਸ਼ਵ ਵਾਰਤਾ) – ਜਲੰਧਰ 'ਚ ਇੱਕ ਔਰਤ ਨੂੰ ਟਾਇਲਟ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 