School Closed: 17 ਤੋਂ 23 ਜੁਲਾਈ ਤੱਕ ਸਕੂਲ ਰਹਿਣਗੇ ਬੰਦ
– ਲੱਗਣਗੀਆਂ Online ਕਲਾਸਾਂ, ਨਵੇਂ ਹੁਕਮ ਜਾਰੀ

ਨਵੀ ਦਿੱਲੀ, 16 ਜੁਲਾਈ (ਵਿਸ਼ਵ ਵਾਰਤਾ): ਸਕੂਲੀ ਵਿਦਿਆਰਥੀਆਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਸਾਰੇ ਸਕੂਲ 7 ਦਿਨਾਂ ਲਈ ਬੰਦ (School Closed) ਕਰ ਦਿੱਤੇ ਗਏ ਹਨ। ਕਾਂਵੜ ਯਾਤਰਾ ਦੇ ਮੱਦੇਨਜ਼ਰ, ਗਾਜ਼ੀਆਬਾਦ ਪ੍ਰਸ਼ਾਸਨ ਨੇ 17 ਤੋਂ 23 ਜੁਲਾਈ ਤੱਕ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ (School Closed) ਰੱਖਣ ਦਾ ਐਲਾਨ ਕੀਤਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਔਨਲਾਈਨ ਕਲਾਸਾਂ ਲੱਗਣਗੀਆਂ ।
ਦੱਸ ਦਈਏ ਕਿ ਕਾਂਵੜ ਯਾਤਰਾ 11 ਜੁਲਾਈ ਤੋਂ ਸ਼ੁਰੂ ਹੋ ਗਈ ਹੈ ਅਤੇ 23 ਜੁਲਾਈ ਤੱਕ ਜਾਰੀ ਰਹੇਗੀ। ਜਲਭਿਸ਼ੇਕ 23 ਜੁਲਾਈ ਨੂੰ ਸ਼ਿਵਰਾਤਰੀ ਵਾਲੇ ਦਿਨ ਕੀਤਾ ਜਾਵੇਗਾ। ਕਾਂਵੜ ਯਾਤਰਾ ਦੌਰਾਨ, ਵੱਡੀ ਗਿਣਤੀ ਵਿੱਚ ਸ਼ਿਵ ਭਗਤ ਪਾਣੀ ਇਕੱਠਾ ਕਰਨ ਲਈ ਗਾਜ਼ੀਆਬਾਦ ਹੁੰਦੇ ਹੋਏ ਹਰਿਦੁਆਰ ਜਾਂਦੇ ਹਨ।ਗਾਜ਼ੀਆਬਾਦ ਆਉਣ ਵਾਲੇ ਕਾਂਵੜੀਆਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ, ਜਿਸ ਲਈ ਪ੍ਰਸ਼ਾਸਨ ਪਹਿਲਾਂ ਹੀ ਅਲਰਟ ਮੋਡ ‘ਤੇ ਹੈ।
ਮੇਰਠ ਰੋਡ ਦੀ ਇੱਕ ਲੇਨ ਕਾਂਵੜੀਆਂ ਲਈ ਰਾਖਵੀਂ ਕਰ ਦਿੱਤੀ ਗਈ ਹੈ। ਇਸ ਕਾਰਨ ਬੱਚਿਆਂ ਨੂੰ ਸਕੂਲ ਜਾਣ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ।ਵਿਦਿਆਰਥੀਆਂ ਨੂੰ ਬੈਰੀਕੇਡਾਂ ਹੇਠੋਂ ਲੰਘ ਕੇ ਸਕੂਲ ਜਾਣਾ ਪੈ ਰਿਹਾ ਸੀ। ਮੇਰਠ ਰੋਡ ਦੇ ਆਲੇ-ਦੁਆਲੇ ਦੇ ਸਕੂਲ 16 ਜੁਲਾਈ ਤੋਂ ਹੀ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਔਨਲਾਈਨ ਮਾਧਿਅਮ ਰਾਹੀਂ ਜਾਰੀ ਰਹੇਗੀ, ਜਿਸ ਲਈ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























