Budhlada : ਵਿਧਾਇਕ ਬੁੱਧ ਰਾਮ ਵੱਲੋਂ ਹਲਕੇ ‘ਚ ਵਿਕਾਸ ਕਾਰਜਾਂ ਦਾ ਕੰਮ ਜੋਰਾਂ ‘ਤੇ

ਚੰਡੀਗੜ੍ਹ, 12ਜੁਲਾਈ(ਵਿਸ਼ਵ ਵਾਰਤਾ) Budhlada : ਬੁਢਲਾਢਾ ਤੋਂ MLA ਪ੍ਰਿੰਸੀਪਲ ਬੁੱਧ ਰਾਮ (Principal Budh Ram) ਦੀਆਂ ਕੋਸ਼ਿਸ਼ਾਂ ਸਦਕਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਦਾ ਕੰਮ ਜਾਰੀ ਹੈ। ਇਸੇ ਲੜੀ ਨੂੰ ਜਾਰੀ ਰੱਖਦਿਆਂ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਹਾਲ ਹੀ ਵਿੱਚ ਪਿੰਡ ਕਾਹਨਗੜ੍ਹ ਅਤੇ ਪਿੰਡ ਖੱਤਰੀਵਾਲਾ ਵਿੱਚ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ “ਬੁਢਲਾਢਾ ਵਾਰਡ 6 ਬਾਲਮੀਕ ਬਸਤੀ ਦਾ ਦੌਰਾ ਕੀਤਾ ਗਿਆ । ਵਰਕਰਾਂ ਵਲੋਂ ਨੀਵੀਂਆਂ ਗਲੀਆਂ ਨੂੰ ਉੱਚੀ ਕਰਨਾ ਅਤੇ ਬਾਲਮੀਕ ਜੀ ਧਰਮਸ਼ਾਲਾ ਲਈ ਸ਼ੈੱਡ ਅਤੇ ਫਰਸ਼ ਲਾਉਣ ਲਈ ਮੰਗ ਕੀਤੀ । ਦੋਵੇ ਮੰਗ ਨੂੰ ਦੋ ਮਹੀਨਿਆਂ ਵਿੱਚ ਵਿੱਚ ਪੂਰਾ ਕਰਨ ਲਈ ਫੰਡ ਜਾਰੀ ਕਰਵਾ ਦਿੱਤੇ ਜਾਣਗੇ ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























